ਮੁੰਬਈ (ਬਿਊਰੋ)— 'ਬਿੱਗ ਬੌਸ 9' ਦੀ ਸਾਬਕਾ ਮੁਕਾਬਲੇਬਾਜ਼ ਗੀਜ਼ੇਲ ਠਕਰਾਲ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਤਸੀਵਰਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਅਸਲ 'ਚ ਇਹ ਤਸਵੀਰਾਂ ਗੀਜ਼ੇਲ ਦੇ ਫੋਟੋਸ਼ੂਟ ਦੀਆਂ ਹਨ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਗੀਜ਼ੇਲ ਠਕਰਾਲ ਨੇ ਗੋਲਡਨ ਰੰਗ ਦਾ ਗਾਊਨ ਪਾਇਆ ਹੈ, ਜਿਸ 'ਚ ਉਹ ਬੇਹੱਦ ਬੋਲਡ ਲੱਗ ਰਹੀ ਹੈ।
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਗੀਜ਼ੇਲ ਦੀ ਇਸ ਲੁੱਕ 'ਤੇ ਲੱਖਾਂ ਲੋਕ ਦਿਲ ਵਾਰਦੇ ਹਨ। ਦੱਸ ਦੇਈਏ ਕਿ ਗੀਜ਼ੇਲ ਦੇ ਇੰਸਟਾਗ੍ਰਾਮ 'ਤੇ 2 ਲੱਖ ਤੋਂ ਵਧ ਫਾਲੋਅਰਜ਼ ਹਨ।
ਦੱਸਣਯੋਗ ਹੈ ਕਿ ਗੀਜ਼ੇਲ ਨੂੰ ਭਾਰਤ ਦੀ ਕਿਮ ਕਾਰਦਸ਼ੀਅਨ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਹ ਕਿੰਗਫਿਸ਼ਰ ਕੈਲੰਡਰ ਗਰਲ ਵੀ ਰਹਿ ਚੁੱਕੀ ਹੈ।
'ਮਸਤੀਜ਼ਾਦੇ' ਅਤੇ 'ਕਿਆ ਕੂਲ ਹੈ ਹਮ 3' ਵਰਗੀਆਂ ਫਿਲਮਾਂ 'ਚ ਗੀਜ਼ੇਲ ਬੋਲਡ ਅਦਾਵਾਂ ਦਿਖਾ ਚੁੱਕੀ ਹੈ।