ਮੁੰਬਈ- ਸਾਲ 2005 'ਚ ਆਈ ਬਾਲੀਵੁੱਡ ਫਿਲਮ 'ਬਲੈਕ' 'ਚ ਅਦਾਕਾਰਾ ਰਾਣੀ ਮੁਖਰਜੀ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਬਾਲ ਕਲਾਕਾਰ ਆਇਸ਼ਾ ਕਪੂਰ ਨੂੰ ਕੌਣ ਭੁੱਲ ਸਕਦਾ ਹੈ? ਆਇਸ਼ਾ ਨੂੰ ਆਪਣੀ ਅਦਾਕਾਰੀ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਫਿਲਮ ਫੇਅਰ ਐਵਾਰਡ ਵੀ ਮਿਲ ਚੁੱਕਾ ਹੈ।
ਇਹ ਬਾਲ ਅਦਾਕਾਰਾ ਹੁਣ 21 ਸਾਲਾਂ ਦੀ ਹੋ ਚੁੱਕੀ ਹੈ। ਫਿਲਹਾਲ ਉਹ ਵੱਡੇ ਪਰਦੇ ਤੋਂ ਦੂਰ ਹੈ ਪਰ ਛੇਤੀ ਹੀ ਉਹ ਸ਼ੇਖਰ ਕਪੂਰ ਦੀ ਫਿਲਮ 'ਪਾਨੀ' ਨਾਲ ਬਾਲੀਵੁੱਡ 'ਚ ਮੁੜ ਵਾਪਸੀ ਕਰੇਗੀ।