FacebookTwitterg+Mail

ਵਿਦੇਸ਼ਾਂ ਦੇ ਇਨ੍ਹਾਂ ਥਿਏਟਰਾਂ 'ਚ ਵੀ ਰਿਲੀਜ਼ ਹੋਵੇਗੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ'

golak bugni bank te batua cinema listing
12 April, 2018 08:24:17 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਯੂ. ਐੱਸ. ਏ. ਦੇ ਜਿਨ੍ਹਾਂ ਥਿਏਟਰਾਂ 'ਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਉਸ ਦੀ ਲਿਸਟ ਸਾਹਮਣੇ ਆਈ ਹੈ। ਫਿਲਮ ਦੀ ਅਦਾਕਾਰਾ ਸਿਮੀ ਚਾਹਲ ਨੇ ਅੱਜ ਫਿਲਮ ਦੀ ਵਿਦੇਸ਼ਾਂ 'ਚ ਸਿਨੇਮਾ ਲਿਸਟ ਜਾਰੀ ਕੀਤੀ ਹੈ। ਦੱਸਣਯੋਗ ਹੈ ਕਿ ਫਿਲਮ 'ਚ ਸਿਮੀ ਚਾਹਲ ਨਾਲ ਹਰੀਸ਼ ਵਰਮਾ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਗੁਰਸ਼ਬਦ ਤੇ ਅਨੀਤਾ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਕੈਨੇਡਾ ਸਿਨੇਮਾ ਲਿਸਟਿੰਗ
Punjabi Bollywood Tadka
ਆਸਟਰੇਲੀਆ ਸਿਨੇਮਾ ਲਿਸਟਿੰਗ
Punjabi Bollywood Tadka
ਨਿਊਜ਼ੀਲੈਂਡ ਸਿਨੇਮਾ ਲਿਸਟਿੰਗ
Punjabi Bollywood Tadka
ਯੂ. ਐੱਸ. ਏ. ਸਿਨੇਮਾ ਲਿਸਟਿੰਗ
Punjabi Bollywood Tadka
ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ। ਰਿਧਮ ਬੁਆਏਜ਼ ਐਂਟਰਟੇਨਮੈਂਟ ਦੇ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਵਲੋਂ ਫਿਲਮ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਨੋਟਬੰਦੀ ਦੇ ਮੁੱਦੇ 'ਤੇ ਬਣਾਈ ਗਈ ਹੈ, ਜਿਸ ਨੂੰ ਕਾਮੇਡੀ ਦਾ ਤੜਕਾ ਲਗਾਇਆ ਗਿਆ ਹੈ। ਫਿਲਮ ਦਾ ਟਰੇਲਰ ਤੇ ਗੀਤ ਪਹਿਲਾਂ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ ਤੇ ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ ਡਾਇਲਾਗ ਪ੍ਰੋਮੋਜ਼ ਵੀ ਦਰਸ਼ਕਾਂ ਨੂੰ ਖੂਬ ਹਸਾ ਰਹੇ ਹਨ।


Tags: Golak Bugni Bank Te Batua Harish Verma Simi Chahal Amrinder Gill Aditi Sharma

Edited By

Rahul Singh

Rahul Singh is News Editor at Jagbani.