FacebookTwitterg+Mail

Video: ਅਮਰਿੰਦਰ ਗਿੱਲ ਦੀ ਮਿੱਠੀ ਆਵਾਜ਼ 'ਚ 'ਗੋਲਕ...' ਦਾ ਪਹਿਲਾ ਗੀਤ ਹੋਇਆ ਰਿਲੀਜ਼

golak bugni bank te batua first song aisi taisi release
03 April, 2018 05:21:07 PM

ਜਲੰਧਰ(ਬਿਊਰੋ)— ਸ਼ਾਨਦਾਰ ਟਰੇਲਰ ਤੋਂ ਬਾਅਦ ਮੇਕਰਜ਼ ਨੇ ਪੰਜਾਬੀ ਫਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਦਾ ਪਹਿਲਾ ਗੀਤ 'ਐਸੀ ਤੈਸੀ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ 'ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਦੀ ਰੋਮਾਂਟਿਕ ਕੈਮਿਸਟਰੀ ਦਿਖ ਰਹੀ ਹੈ। ਇਸ ਗੀਤ ਅੰਤ 'ਚ ਅਮਰਿੰਦਰ ਗਿੱਲ ਨਾਲ ਅਦਿਤੀ ਸ਼ਰਮਾ ਦਿਖ ਰਹੇ ਹਨ। ਜਾਣਕਾਰੀ ਮੁਤਾਬਕ ਇਸ ਗੀਤ 'ਚ ਅਮਰਿੰਦਰ-ਅਦਿਤੀ ਨੂੰ ਇਕ ਸਸਪੈਂਸ ਵਜੋਂ ਦਿਖਾਇਆ ਗਿਆ ਹੈ, ਜੋ ਦਰਸ਼ਕਾਂ ਦੀ ਉਤਸੁਕਤਾ ਹੋਰ ਵੀ ਵਧਾ ਰਹੀ ਹੈ। ਇਹ ਗੀਤ ਜਤਿੰਦਰ ਸ਼ਾਹ ਵਲੋਂ ਕੰਪੋਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਖੁਦ ਅਮਰਿੰਦਰ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਸਾਬਿਰ ਅਲੀ ਸਾਬਿਰ ਵਲੋਂ ਲਿਖੇ ਗਏ ਹਨ। ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਿਤ ਇਹ ਫਿਲਮ 13 ਅਪ੍ਰੈਲ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜ਼ਿਕਰਯੋਗ ਹੈ ਕਿ 'ਰਿਦਮ ਬੁਆਏਜ਼' ਤੇ 'ਹੇਅਰ ਓਮ ਜੀ ਸਟੂਡੀਓਜ਼' ਬੈਨਰ ਹੇਠ ਬਣੀ ਇਹ ਫ਼ਿਲਮ ਨੋਟਬੰਦੀ ਦੀ ਗੱਲ ਕਰਦੀ ਹੈ, ਜਦੋਂ ਰਾਤੋ-ਰਾਤ 1000 ਤੇ 500 ਦੇ ਨੋਟ ਬੰਦ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ। ਫ਼ਿਲਮ ਅਜਿਹੀ ਕਹਾਣੀ ਬਿਆਨ ਕਰਦੀ ਹੈ, ਜੋ ਮਨੋਰੰਜਕ ਵੀ ਹੈ ਤੇ ਸੰਦੇਸ਼ਮਈ ਵੀ। ਫਿਲਮ ਵਿਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਅਨੀਤਾ ਦੇਵਗਣ ਤੇ ਵਿਜੇ ਟੰਡਨ ਦੇ ਕਿਰਦਾਰ ਵੀ ਫ਼ਿਲਮ ਦੀ ਰਫ਼ਤਾਰ ਨੂੰ ਵਧਾਉਣਗੇ। ਫਿਲਮ ਵਿਚ ਮਹਿਮਾਨ ਅਦਾਕਾਰ ਦੇ ਤੌਰ 'ਤੇ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਨੂੰ ਲਿਆ ਗਿਆ ਹੈ। ਅਮਰਿੰਦਰ ਦਾ ਇਸ ਫਿਲਮ ਵਿਚ ਸ਼ੁੱਧ ਦੇਸੀ ਪੇਂਡੂ ਰੂਪ ਦਰਸ਼ਕਾਂ ਨੂੰ ਹੋਰ ਵੀ ਚੰਗਾ ਲੱਗਣ ਵਾਲਾ ਹੈ।


Tags: Golak Bugni Bank Te BatuaAisi TaisiReleaseHarish Verma Simi ChahalJaswinder BhallaBN SharmaAmrinder GillAditi SharmaJatinder ShahKsshitij Chaudhary

Edited By

Chanda Verma

Chanda Verma is News Editor at Jagbani.