FacebookTwitterg+Mail

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦੀ ਟੀਮ

golak bugni bank te batua team visits golden temple amritsar
09 April, 2018 08:38:56 PM

ਅੰਮ੍ਰਿਤਸਰ (ਬਿਊਰੋ)— 13 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦੀ ਟੀਮ ਪ੍ਰਮੋਸ਼ਨ ਲਈ ਅੱਜ ਅੰਮ੍ਰਿਤਸਰ ਪਹੁੰਚੀ। ਇਸ ਦੌਰਾਨ ਫਿਲਮ ਦੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਵੀ ਹੋਈ। ਰਿਧਮ ਬੁਆਏਜ਼ ਐਂਟਰਟੇਨਮੈਂਟ ਤੇ ਹੇਅਰ ਓਮਜੀ ਗਰੁੱਪ ਦੇ ਬੈਨਰ ਹੇਠ ਬਣੀ ਇਹ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ। ਫਿਲਮ 'ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਸਿਮੀ ਚਾਹਲ, ਬੀ. ਐੱਨ. ਸ਼ਰਮਾ, ਅਨੀਤਾ ਦੇਵਗਨ, ਜਸਵਿੰਦਰ ਭੱਲਾ ਤੇ ਗੁਰਸ਼ਬਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਿਤਿਜ ਚੌਧਰੀ ਇਸ ਫਿਲਮ ਦੇ ਨਿਰਦੇਸ਼ਕ ਹਨ। ਇਸ ਫਿਲਮ ਨੂੰ ਓਮਜੀ ਗਰੁੱਪ ਵਰਲਡਵਾਈਡ ਰਿਲੀਜ਼ ਕਰ ਰਹੇ ਹਨ। ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ। ਇਸ ਦੇ ਡਾਇਲਾਗਸ ਰਾਕੇਸ਼ ਧਵਨ ਤੇ ਸੁਰਮੀਤ ਮਾਵੀ ਨੇ ਲਿਖੇ ਹਨ। ਅਮੀਕ ਵਿਰਕ, ਜਸਪਾਲ ਸੰਧੂ ਤੇ ਮੁਨੀਸ਼ ਸਾਹਨੀ ਇਸ ਦੇ ਸਹਿ-ਨਿਰਮਾਤਾ ਹਨ।
Punjabi Bollywood Tadka
ਫਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਨੇ ਕਿਹਾ, 'ਫਿਲਮ ਦੀ ਕਹਾਣੀ ਬਾਰੇ ਤਾਂ ਮੈਂ ਅਜੇ ਜ਼ਿਆਦਾ ਕੁਝ ਨਹੀਂ ਦੱਸ ਸਕਦਾ ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਫਿਲਮ ਕਾਮੇਡੀ ਸਿਨੇਮਾ 'ਚ ਆਪਣੀ ਇਕ ਅਲੱਗ ਪਛਾਣ ਜ਼ਰੂਰ ਬਣਾਏਗੀ ਤੇ ਇਕ ਚੰਗਾ ਸੁਨੇਹਾ ਵੀ ਦੇਵੇਗੀ।'
Punjabi Bollywood Tadka
ਫਿਲਮ ਦੇ ਮੁੱਖ ਅਭਿਨੇਤਾ ਹਰੀਸ਼ ਵਰਮਾ ਨੇ ਦੱਸਿਆ, 'ਫਿਲਮ ਦੀ ਕਹਾਣੀ ਆਮ ਕਹਾਣੀਆਂ ਨਾਲੋਂ ਥੋੜ੍ਹੀ ਹੱਟ ਕੇ ਹੈ। ਇਕ ਆਮ ਜ਼ਿੰਦਗੀ ਦੇ ਬੇਹੱਦ ਕਰੀਬ ਰਹਿਣ ਵਾਲੀ ਇਸ ਫਿਲਮ 'ਚ ਕੰਮ ਕਰਨਾ ਉਨ੍ਹਾਂ ਲਈ ਵੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ ਦਾ ਨਵਾਂ ਮੌਕਾ ਸਾਬਿਤ ਹੋਵੇਗਾ।'
Punjabi Bollywood Tadka
ਮੁੱਖ ਅਭਿਨੇਤਰੀ ਸਿਮੀ ਚਾਹਲ ਨੇ ਵੀ ਕਿਹਾ, 'ਇਸ ਫਿਲਮ 'ਚ ਕੰਮ ਕਰਨਾ ਉਨ੍ਹਾਂ ਲਈ ਬਹੁਤ ਹੀ ਖੁਸ਼ਕਿਮਸਤੀ ਵਾਲੀ ਗੱਲ ਹੈ। ਇਸ ਫਿਲਮ ਨਾਲ ਜੁੜਨ ਦਾ ਮੌਕਾ ਮਿਲਣਾ ਹੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਤੇ ਮੈਨੂੰ ਇਸ ਫਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ।
Punjabi Bollywood Tadka
ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਨੇ ਅੱਗੇ ਕਿਹਾ, 'ਸਮਾਜ ਦੀਆਂ ਕੁਝ ਸੱਚਾਈਆਂ ਨੂੰ ਦਰਸਾਉਂਦੀ ਇਸ ਫਿਲਮ ਨੂੰ ਬਣਾਉਣ 'ਚ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ, ਜਿਸ ਰਾਹੀਂ ਦਰਸ਼ਕਾਂ ਨੂੰ ਇਕ ਬਹੁਤ ਹੀ ਚੰਗਾ ਸੁਨੇਹਾ ਵੀ ਦਿੱਤਾ ਜਾਵੇਗਾ।' ਫਿਲਮ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫਿਲਮ 'ਚ ਕੁਲ ਸੱਤ ਗੀਤ ਹਨ, ਜਿਨ੍ਹਾਂ ਨੂੰ ਹੈਪੀ ਰਾਏਕੋਟੀ, ਬੀਰ ਸਿੰਘ, ਹਰਮਨਜੀਤ, ਸਾਬਿਰ ਅਲੀ ਸਾਬਿਰ, ਬਿੱਕ ਢਿੱਲੋਂ ਤੇ ਸਿੱਧੂ ਸਰਬਜੀਤ ਨੇ ਲਿਖਿਆ ਹੈ ਤੇ ਇਨ੍ਹਾਂ ਨੂੰ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ 'ਚ ਅਮਰਿੰਦਰ ਗਿੱਲ, ਸੁਨਿਧੀ ਚੌਹਾਨ, ਬੀਰ ਸਿੰਘ, ਗੁਰਸ਼ਬਦ, ਗੁਰਪ੍ਰੀਤ ਮਾਨ ਤੇ ਬਿੱਕ ਢਿੱਲੋਂ ਨੇ ਗਾਇਆ ਹੈ।


Tags: Golak Bugni Bank Te Batua Harish Verma Simi Chahal Amrinder Gill Aditi Sharma

Edited By

Rahul Singh

Rahul Singh is News Editor at Jagbani.