FacebookTwitterg+Mail

ਦੇਸ਼ ਭਗਤੀ ਨਾਲ ਭਰਪੂਰ 'ਗੋਲਡ' ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼ (ਵੀਡੀਓ)

gold
25 June, 2018 11:52:54 AM

ਮੁੰਬਈ (ਬਿਊਰੋ)— ਦੇਸ਼ ਭਗਤੀ ਨਾਲ ਭਰਪੂਰ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਅਕਸ਼ੇ ਇਕ ਹਾਕੀ ਖਿਡਾਰੀ ਦੀ ਭੂਮਿਕਾ ਨਿਭਾਅ ਰਹੇ ਹਨ ਜਿਸ ਨੇ ਓਲੰਪਿਕ 'ਚ ਭਾਰਤ ਨੂੰ ਪਹਿਲਾ ਸੋਨੇ ਦਾ ਤਗਮਾ ਜਿਤਾਇਆ ਸੀ। ਇਸ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ, ''ਉਹ ਸੁਪਨਾ ਜਿਸ ਨੇ ਸਾਡੇ ਪੂਰੇ ਦੇਸ਼ ਨੂੰ ਇਕੱਠਾ ਜੋੜ ਦਿੱਤਾ, ਦੇਖੋ ਭਾਰਤ ਦੀ ਕਹਾਣੀ Gold 'ਚ''। ਉੱਥੇ ਹੀ ਅਕਸ਼ੇ ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਉਹ ਸੁਪਨਾ ਜੋ ਪੂਰੇ ਦੇਸ਼ ਨੇ ਇਕੱਠੇ ਦੇਖਿਆ ਸੀ, ਉਹ ਸੁਪਨਾ ਜੋ 1936 'ਚ ਸ਼ੁਰੂ ਹੋਇਆ ਸੀ, ਉਹ ਸੁਪਨਾ ਜਿਸਨੂੰ ਪੂਰਾ ਹੋਣ 'ਚ 12 ਸਾਲ ਲੱਗੇ...ਦੇਖਣ ਲਈ ਤਿਆਰ ਹੋ ਜਾਓ''।

ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਨਾ ਕਾਗਤੀ ਨੇ ਕੀਤਾ ਹੈ ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਮੌਨੀ ਰਾਏ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਅਕਸ਼ੇ ਅਤੇ ਮੌਨੀ ਤੋਂ ਇਲਾਵਾ ਇਸ ਫਿਲਮ 'ਚ ਕੁਣਾਲ ਕਪੂਰ, ਵਿਨੀਤ ਕੁਮਾਰ ਸਿੰਘ, ਅਮਿਤ ਸਾਧ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਸਿਨੇਮਾਘਰਾਂ 'ਚ 15 ਅਗਸਤ ਨੂੰ ਰਿਲੀਜ਼ ਹੋਵੇਗੀ।


Tags: Akshay Kumar Mouni Roy Gold Reema Kagti Trailer Bollywood Actor

Edited By

Kapil Kumar

Kapil Kumar is News Editor at Jagbani.