FacebookTwitterg+Mail

Box Office : 'ਗੋਲਡ' ਨੇ ਸਿਨੇਮਾਘਰਾਂ 'ਚ ਪਾਈਆਂ ਧੁੰਮਾਂ, ਜਾਣੋ 7 ਦਿਨਾਂ ਦੀ ਕਮਾਈ

gold
22 August, 2018 07:23:11 PM

ਮੁੰਬਈ (ਬਿਊਰੋ)— 72ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਗੋਲਡ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਬੁੱਧਵਾਰ 25.25 ਕਰੋੜ, ਦੂਜੇ ਦਿਨ ਵੀਰਵਾਰ 8.10 ਕਰੋੜ, ਤੀਜੇ ਦਿਨ ਸ਼ੁੱਕਰਵਾਰ 10.10 ਕਰੋੜ, ਚੌਥੇ ਦਿਨ ਸ਼ਨੀਵਾਰ 12.30 ਕਰੋੜ, 5ਵੇਂ ਦਿਨ ਐਤਵਾਰ 15.55 ਕਰੋੜ, 6ਵੇਂ ਦਿਨ ਸੋਮਵਾਰ 3.85 ਕਰੋੜ ਅਤੇ 7ਵੇਂ ਦਿਨ ਮੰਗਲਵਾਰ 4.85 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 7 ਦਿਨਾਂ 'ਚ 80 ਕਰੋੜ ਦਾ ਕਾਰੋਬਾਰ ਕਰ ਲਿਆ ਹੈ।


ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਮਾ ਕਾਗਤੀ ਵਲੋਂ ਕੀਤਾ ਗਿਆ, ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਵਿਨੀਤ ਕੁਮਾਰ, ਅਮਿਤ ਸ਼ਾਹ, ਕੁਣਾਲ ਕਪੂਰ, ਮੌਨੀ ਰਾਏ ਅਤੇ ਸੰਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸਫਲ ਰਹੇਗੀ।


Tags: Akshay Kumar Reema Kagti Amit Sadh Gold Movie Review Bollywood Actor

Edited By

Kapil Kumar

Kapil Kumar is News Editor at Jagbani.