FacebookTwitterg+Mail

Box Office : ਜਲਦ ਹੀ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਵੇਗੀ 'ਗੋਲਡ'

gold
27 August, 2018 06:35:34 PM

ਮੁੰਬਈ (ਬਿਊਰੋ)— ਅਕਸ਼ੈ ਸਟਾਰਰ ਫਿਲਮ 'ਗੋਲਡ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਜਲਦ ਹੀ 100 ਕਰੋੜ ਦੇ ਕਲੱਬ ਦੇ ਸ਼ਾਮਿਲ ਹੋਵੇਗੀ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਬੁੱਧਵਾਰ 25.25 ਕਰੋੜ, ਦੂਜੇ ਦਿਨ ਵੀਰਵਾਰ 8.10 ਕਰੋੜ, ਤੀਜੇ ਦਿਨ ਸ਼ੁੱਕਰਵਾਰ 10.10 ਕਰੋੜ, ਚੌਥੇ ਦਿਨ ਸ਼ਨੀਵਾਰ 12.30 ਕਰੋੜ, 5ਵੇਂ ਦਿਨ ਐਤਵਾਰ 15.55 ਕਰੋੜ, 6ਵੇਂ ਦਿਨ ਸੋਮਵਾਰ 4 ਕਰੋੜ, 7ਵੇਂ ਦਿਨ ਮੰਗਲਵਾਰ 4.60 ਕਰੋੜ, 8ਵੇਂ ਦਿਨ ਬੁੱਧਵਾਰ 6.10 ਕਰੋੜ, 9ਵੇਂ ਦਿਨ ਵੀਰਵਾਰ 3.30 ਕਰੋੜ, 10ਵੇਂ ਦਿਨ ਸ਼ੁੱਕਰਵਾਰ 1.85 ਕਰੋੜ ਅਤੇ 11ਵੇਂ ਦਿਨ ਸ਼ਨੀਵਾਰ 3.10 ਕਰੋੜ, 12ਵੇਂ ਦਿਨ ਐਤਵਾਰ 4.72 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 12 ਦਿਨਾਂ 'ਚ 99 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।


ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਮਾ ਕਾਗਤੀ ਵਲੋਂ ਕੀਤਾ ਗਿਆ, ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਵਿਨੀਤ ਕੁਮਾਰ, ਅਮਿਤ ਸ਼ਾਹ, ਕੁਣਾਲ ਕਪੂਰ, ਮੌਨੀ ਰਾਏ ਅਤੇ ਸੰਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸਫਲ ਰਹੇਗੀ।


Tags: Akshay Kumar Reema Kagti Amit Sadh Gold Box Office Bollywood Actor

Edited By

Kapil Kumar

Kapil Kumar is News Editor at Jagbani.