ਮੁੰਬਈ (ਬਿਊਰੋ) : ਹਰ ਸਾਲ ਹਾਲੀਵੁੱਡ ਫਾਰੇਨ ਪ੍ਰੈੱਸ ਐਸੋਸੀਏਸ਼ਨ ਗੋਲਡਨ ਗਲੋਬ ਐਵਾਰਡ ਦਾ ਇੰਤਜ਼ਾਮ ਕਰਦੀ ਹੈ, ਜਿਸ 'ਚ ਦੇਸ਼-ਵਿਦੇਸ਼ ਦੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਲਈ ਸਨਮਾਨਿਤ ਕੀਤਾ ਜਾਂਦਾ ਹੈ।
ਹਾਲ ਹੀ 'ਚ ਸਾਲ 2019 ਦੇ ਹਾਲੀਵੁੱਡ 'ਚ ਐਵਾਰਡ ਨਾਈਟ ਕੀਤੀ ਗਈ।
ਇਸ ਐਵਾਰਡ ਨਾਈਟ ਨੂੰ ਬੇਵਰਲੀ ਹਿਲਟਨ ਬੌਲਰੂਮ 'ਚ ਕਰਵਾਇਆ ਗਿਆ ਸੀ।
ਇਸ ਈਵੈਂਟ ਨੂੰ ਐਕਟਰਸ ਸੈਂਡ੍ਰਾ ਓਹ ਤੇ ਫੇਮਸ ਐਕਟਰ ਕਾਮੇਡੀਅਨ ਸੈਮਬਰਗ ਨੇ ਹੋਸਟ ਕੀਤਾ।
ਇਸ 'ਚ ਕਈ ਕੈਟਾਗਿਰੀਆਂ 'ਚ ਕਈ ਫਿਲਮਾਂ ਤੇ ਕਲਾਕਾਰਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੀ ਹਾਲੀਵੁੱਡ 'ਚ ਮੰਨਿਆ ਜਾਂਦਾ ਹੈ ਕਿ ਜਿਸ ਵੀ ਐਕਟਰ-ਐਕਟਰਸ ਨੂੰ ਗੋਲਡਨ ਗਲੋਬ ਐਵਾਰਡ ਮਿਲਦਾ ਹੈ, ਉਸ ਦੀ ਆਸਕਰ ਜਿੱਤਣ ਦੀ ਉਮੀਦ ਹੋਰ ਵੀ ਵਧ ਜਾਂਦੀ ਹੈ।