FacebookTwitterg+Mail

GG20 Winner List : ਫਿਲਮ ਜੋਕਰ ਦਾ ਰਿਹਾ ਬੋਲਬਾਲਾ, ਪ੍ਰਿਅੰਕਾ ਚੋਪੜਾ ਦਾ ਦਿਸਿਆ ਗਲੈਮਰਸ ਲੁੱਕ

golden globes 2020 winner list
06 January, 2020 02:42:52 PM

ਮੁੰਬਈ(ਬਿਊਰੋ)- ਸਿਨੇਮਾ ਦੇ ਖੇਤਰ 'ਚ ਦਿੱਤੇ ਜਾਣ ਵਾਲੇ ਦੁਨੀਆ ਦੇ ਸਭ ਤੋਂ ਮਸ਼ਹੂਰ ਐਵਾਰਡਜ਼ 'ਚੋਂ ਇਕ ‘ਗੋਲਡਨ ਗਲੋਬ ਐਵਾਰਡ’ ਦੀ ਸ਼ੁਰੂਆਤ ਹੋ ਗਈ ਹੈ। ਗੋਲਡਨ ਗਲੋਬ 2020 ਐਵਾਰਡ ਸੈਰੇਮਨੀ ਅਮਰੀਕਾ ਸਥਿਤ ਲਾਸ ਏਂਜਲਸ ਸ਼ਹਿਰ ਦੇ ਬੇਵਰਲੀ ਹਿਲਟਨ ਹੋਲਟਲ 'ਚ ਹੋ ਰਹੀ ਹੈ ਤੇ ਇਸ ਨੂੰ ਆਸਕਰ ਤੋਂ ਬਾਅਦ ਦੂਜਾ ਸਭ ਤੋਂ ਵੱਕਾਰੀ ਐਵਾਰਡ ਮੰਨਿਆ ਜਾਂਦਾ ਹੈ। ਇਸ ਸਾਲ ਵੀ ਭਾਰਤ ਦੀ ਕਿਸੇ ਵੀ ਫਿਲਮ ਦੀ ਐਵਾਰਡਜ਼ 'ਚ ਨੌਮੀਨੇਸ਼ਨ ਨਹੀਂ ਹੋਈ ਹੈ।
Punjabi Bollywood Tadka
ਦੱਸ ਦੇਈਏ ਕਿ ਐਵਾਰਡਜ਼ ਸ਼ੋਅ 'ਚ ਪ੍ਰਿਅੰਕਾ ਚੋਪੜਾ ਦਾ ਜਲਵਾ ਦੇਖਣ ਨੂੰ ਮਿਲਿਆ, ਦਰਅਸਲ ਵਿਚ ਈਵੈਂਟ 'ਚ ਪ੍ਰਿਅੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਨਾਲ ਸ਼ਿਰਕਤ ਕੀਤੀ ਸੀ। ਇਸ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਤਸਵੀਰਾਂ 'ਚ ਪ੍ਰਿਅੰਕਾ ਚੋਪੜਾ ਪਿੰਕ ਡਰੈੱਸ 'ਚ ਪਤੀ ਨਿੱਕ ਨਾਲ ਦਿਖਾਈ ਦੇ ਰਹੀ ਹੈ।
Punjabi Bollywood Tadka
ਇਸ ਦੌਰਾਨ ਕਈ ਹਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਕੁਝ ਹਫਤੇ ਪਹਿਲਾਂ ਇਸ ਸਾਲ ਦੇ ‘ਗੋਲਡਨ ਗਲੋਬਜ਼ ਐਵਾਰਡ’ ਲਈ ਨੌਮੀਨੇਸ਼ਨ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਐਵਾਰਡਜ਼ ਦਾ ਐਲਾਨ ਕੀਤਾ ਗਿਆ। ਇਸ ਵਾਰ ਐਵਾਰਡਜ਼ 'ਚ ਫਿਲਮ 'ਜੋਕਰ' ਦਾ ਬੋਲਬਾਲਾ ਰਿਹਾ ਤੇ ਫਿਲਮ ਦੇ ਅਦਾਕਾਰ ਯੋਕਿਨ ਫੀਨਿਕਸ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ।
Punjabi Bollywood Tadka
ਕਾਬਿਲੇਗ਼ੌਰ ਹੈ ਕਿ ਭਾਰਤ ਵੱਲੋਂ ਇਸ ਸਾਲ ਵੀ ਗੋਲਡਨ ਗਲੋਬ ਲਈ ਇਕ ਵੀ ਨੌਮੀਨੇਸ਼ਨ ਨਹੀਂ ਹੈ। ਭਾਰਤ ਦੀ ਕੋਈ ਵੀ ਫਿਲਮ ਇਸ ਐਵਾਰਡ ਤੱਕ ਨਹੀਂ ਪਹੁੰਚ ਪਾ ਰਹੀ। ਆਖਿਰੀ ਵਾਰ 2002 'ਚ ਮੀਰਾ ਨਾਇਰ ਦੀ ਫਿਲਮ 'ਮੌਨਸੂਨ ਵੈਡਿੰਗ' ਬੈਸਟ ਫੌਰਨ ਲੈਂਗਵੇਜ ਮੋਸ਼ਨ ਪਿਕਚਰ ਕੈਟਾਗਰੀ 'ਚ ਨੌਮੀਨੇਟ ਹੋਈ ਸੀ। ਉੱਥੇ ਹੀ 37 ਸਾਲ ਪਹਿਲਾਂ ਫਿਲਮ 'ਗਾਂਧੀ' ਇਸ ਖਿਤਾਬ ਨੂੰ ਜਿੱਤਣ ਵਾਲੀ ਆਖਰੀ ਭਾਰਤੀ ਫਿਲਮ ਸੀ।

ਗੋਲਡਨ ਗਲੋਬ 2020 ਐਵਾਰਡ Winner List :

ਫਿਲਮ ‘1917’ ਨੂੰ ਮਿਲਿਆ ਬੈਸਟ ਮੋਸਨ ਪਿਕਚਰ ਡਰਾਮਾ ਐਵਾਰਡ।
Renee Zellweger ਨੂੰ ਫਿਲਮ Judy ਲਈ ਮਿਲਿਆ ਬੈਸਟ ਅਦਾਕਾਰਾ ਦਾ ਐਵਾਰਡ।
Joaquin Phoenix ਨੂੰ ਫਿਲਮ ‘ਜੋਕਰ’ ਲਈ ਮਿਲਿਆ ਬੈਸਟ ਅਦਾਕਾਰ ਦਾ ਐਵਾਰਡ।
Once Upon a Time...in Hollywood ਨੂੰ ਮਿਲਿਆ ਬੈਸਟ ਮੋਸ਼ਨ ਪਿਕਚਰ ਦਾ ਐਵਾਰਡ।
Awkwafina ਨੂੰ ਮਿਲਿਆ ਬੈਸਟ ਐਕਟ੍ਰੈੱਸ ਮੋਸ਼ਨ ਪਿਕਚਰ, ਮਿਊਜ਼ੀਕਲ ਆਰ ਕਾਮੇਡੀ ਫਾਰ ਦਿ ਫੇਅਰਵੈੱਲ।
‘ਬ੍ਰੈਡਪਿਟ’ ਨੂੰ ਮਿਲਿਆ ਬੈਸਟ ਸਪੋਰਟਿੰਗ ਐਕਟਰ ਇਨ ਮੋਸ਼ਨ ਪਿਕਚਰ ਐਵਾਰਡ।
‘ਜੋਕਰ’ ਨੂੰ ਮਿਲਿਆ ਬੈਸਟ ਓਰੀਜਨਲ ਸਕੋਰ ਐਵਾਰਡ।
Michelle Williams ਨੂੰ ਮਿਲਿਆ ਬੈਸਟ ਐਕਟ੍ਰੈੱਸ ਇਨ ਲਿਮਟਿਡ ਸੀਰੀਜ਼ ਦਾ ਐਵਾਰਡ।


Tags: Golden Globes 2020Winner ListPriyanka ChopraNick Jonas77th Golden Globe Awards

About The Author

manju bala

manju bala is content editor at Punjab Kesari