FacebookTwitterg+Mail

ਕੈਂਸਰ ਦੀ ਬੀਮਾਰੀ ਨਾਲ ਲੜ ਰਹੀ ਸੋਨਾਲੀ ਬੇਂਦਰੇ ਦੇ ਪਤੀ ਦਾ ਆਇਆ ਬਿਆਨ

goldie behl tweet
04 August, 2018 06:53:38 PM

ਮੁੰਬਈ - ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਦੇ ਪਤੀ ਗੋਲਡੀ ਬਹਿਲ ਦਾ ਕਹਿਣਾ ਹੈ ਕਿ ਸੋਨਾਲੀ ਦੀ ਹਾਲਤ ਸਥਿਰ ਹੈ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਮ ਨਿਰਮਾਤਾ ਨੇ ਟਵਿਟਰ 'ਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਦਾ ਸਮਰਥਨ ਲਈ ਸ਼ੁਕਰੀਆ ਅਦਾ ਕੀਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਸੋਨਾਲੀ ਬੇਂਦਰੇ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਕੈਂਸਰ ਹੈ ਅਤੇ ਉਹ ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਨੇ ਇਕ ਬਿਆਨ 'ਚ ਕਿਹਾ ਸੀ ਕਿ ਦਰਦ ਕਾਰਨ ਉਸ ਨੇ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕਰਵਾਏ, ਜਿਸ ਤੋਂ ਉਸ ਨੂੰ ਕੈਂਸਰ ਨਾਲ ਪੀੜਤ ਹੋਣ ਬਾਰੇ ਪਤਾ ਲੱਗਾ। 

Thank you all for the love and support for Sonali... she is stable and is following her treatment without any complications. This is a long journey but we have begun positively.🙏

ਕੈਂਸਰ ਦਾ ਪਤਾ ਚੱਲਣ ਦੇ ਬਾਅਦ ਸੋਨਾਲੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹੀ ਹੈ ਅਤੇ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਸਿਹਤ ਪ੍ਰਤੀ ਅਪਡੇਟ ਕਰ ਰਹੀ ਹੈ। ਸੋਨਾਲੀ ਨੇ ਸਾਲ 2002 'ਚ ਗੋਲਡੀ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦਾ 12 ਸਾਲ ਦਾ ਬੇਟਾ ਰਣਵੀਰ ਵੀ ਹੈ।

Punjabi Bollywood Tadka


Tags: sonali bendre Goldie Behl cancer twitter ਨਿਊਯਾਰਕ

Edited By

Anuradha

Anuradha is News Editor at Jagbani.