FacebookTwitterg+Mail

ਹਾਸਿਆਂ ਨਾਲ ਭਰਪੂਰ 'ਗੋਲਮਾਲ ਅਗੇਨ' ਦੇ ਦੋ ਡਾਇਲਾਗ ਪ੍ਰੋਮੋ ਹੋਏ ਰਿਲੀਜ਼ (ਵੀਡੀਓ)

golmaal again
14 October, 2017 01:27:34 PM

ਮੁੰਬਈ (ਬਿਊਰੋ)— ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗੋਲਮਾਲ ਅਗੇਨ' ਦਾ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ  ਅਤੇ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਹੁਣ ਫਿਲਮ ਦੇ ਦੋ ਡਾਇਲਾਗ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ।


ਫਿਲਮ ਦੇ ਟਰੇਲਰ 'ਚ ਹੀ ਇਹ ਗੱਲ ਸਾਫ ਹੋ ਗਈ ਸੀ ਕਿ ਇਸ ਦੀਵਾਲੀ ਲਾਜਿਕ ਨਹੀਂ ਸਿਰਫ ਮੈਜ਼ਿਕ ਹੋਵੇਗਾ ਅਤੇ ਹੁਣ ਡਾਇਲਾਗ ਪ੍ਰੋਮੋ ਦੇਖਣ ਤੋਂ ਬਾਅਦ ਤੁਸੀਂ ਸਮਝ ਜਾਓਗੇ ਕਿ ਇਸ ਫਿਲਮ ਨੂੰ ਇਹ ਟੈਗਲਾਈਨ ਕਿਉਂ ਦਿੱਤੀ ਗਈ। ਫਿਲਮ ਦੇ ਡਾਇਲਾਗ ਪ੍ਰੋਮੋ ਮੈਜ਼ਿਕ ਅਤੇ ਹਾਸਿਆਂ ਨਾਲ ਭਰਪੂਰ ਹਨ।


ਦੱਸਣਯੋਗ ਹੈ ਕਿ 'ਗੋਲਮਾਲ' ਸੀਰੀਜ਼ ਦੀ ਇਹ ਚੋਥੀ ਫਿਲਮ ਹੈ। ਰੋਹਿਤ ਸ਼ੈਟੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਜੇ ਦੇਵਗਨ, ਸ਼੍ਰੇਅਸ ਤਲਪੜੇ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਪਰਿਣੀਤੀ ਚੋਪੜਾ ਅਤੇ ਤੱਬੂ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਹ ਫਿਲਮ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Golmaal Again Dialogue Promo Rohit Shetty Ajay Devgn Parineeti Chopra Hindi Film