FacebookTwitterg+Mail

ਮੈਜਿਕ ਅਤੇ ਹਾਸਿਆਂ ਨਾਲ ਭਰਪੂਰ ਹੈ 'ਗੋਲਮਾਲ ਅਗੇਨ', ਟਰੇਲਰ ਹੋਇਆ ਰਿਲੀਜ਼

golmaal again
22 September, 2017 04:38:26 PM

ਮੁੰਬਈ— ਬਾਲੀਵੁੱਡ ਸਟਾਰਜ਼ ਅਜੇ ਦੇਵਗਨ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਸ਼੍ਰੇਅਸੀ ਤਲਪੜੇ, ਤੱਬੂ ਅਤੇ ਪਰਿਣੀਤੀ ਚੋਪੜਾ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਗੋਲਮਾਲ ਅਗੇਨ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟਰੇਲਰ ਦੀ ਸ਼ੁਰੂਆਤ 'ਚ ਅਜੇ ਦੇਵਗਨ ਕੋਈ ਆਵਾਜ਼ ਸੁਣ ਕੇ ਉਠ ਜਾਂਦੇ ਹਨ ਅਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ 'ਗੋਲਮਾਲ'। ਇਸ ਟਰੇਲਰ ਨੂੰ ਪ੍ਰਸ਼ੰਸਕਾਂ  ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 'ਗੋਲਮਾਲ' ਸੀਰੀਜ਼ ਦੀ ਇਹ ਚੋਥੀ ਫਿਲਮ ਹੈ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਪਹਿਲੀ ਵਾਰ ਪਰਿਣੀਤੀ ਚੋਪੜਾ ਅਤੇ ਤੱਬੂ ਨਜ਼ਰ ਆਵੇਗੀ। ਟਰੇਲਰ ਦੇਖਣ ਤੋਂ ਬਾਅਦ ਇਹ ਸਾਫ ਲੱਗ ਰਿਹਾ ਹੈ ਕਿ ਫਿਲਮ 'ਚ ਬਹੁਤ ਸਾਰਾ ਮੈਜਿਕ ਹੋਣ ਵਾਲਾ ਹੈ। ਇਹ ਫਿਲਮ ਸਿਨੇਮਾਘਰਾਂ 'ਚ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ।


Tags: Golmaal Again Ajay Devgan Trailer Rohit ShettyTusshar Kapoor Hindi Film