FacebookTwitterg+Mail

Box Office : 6ਵੇਂ ਹਫਤੇ ਵੀ ਜਾਰੀ ਰਿਹੈ 'ਗੋਲਮਾਲ ਅਗੇਨ' ਦੀ ਕਮਾਈ ਦਾ ਸਿਲਸਿਲਾ, ਜਾਣੋ ਕਲੈਕਸ਼ਨ

golmaal again
02 December, 2017 08:33:02 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਗੋਲਮਾਲ ਅਗੇਨ' 6ਵੇਂ ਹਫਤੇ ਵੀ ਬਾਕਸ ਆਫਿਸ 'ਤੇ ਕਾਇਮ ਹੈ। ਪਹਿਲੇ ਦਿਨ ਹੀ ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। ਤੁਹਾਨੂੰ ਦੱਸ ਦੇਈਏ ਫਿਲਮ ਨੇ 6ਵੇਂ ਹਫਤੇ ਦੇ ਪਹਿਲੇ ਦਿਨ ਸ਼ੁਕਰਵਾਰ 6 ਲੱਖ, ਦੂਜੇ ਦਿਨ ਸ਼ਨੀਵਾਰ 11 ਲੱਖ, ਤੀਜੇ ਦਿਨ ਐਤਵਾਰ 18 ਲੱਖ, ਚੋਥੇ ਦਿਨ ਸੋਮਵਾਰ 9 ਲੱਖ, 5ਵੇਂ ਦਿਨ ਮੰਗਲਵਾਰ 6 ਲੱਖ, 6ਵੇਂ ਦਿਨ ਬੁੱਧਵਾਰ 11 ਲੱਖ, 7ਵੇਂ ਦਿਨ ਵੀਰਵਾਰ 9 ਲੱਖ ਦੀ ਕਮਾਈ ਕੀਤੀ ਹੈ। ਇਸ ਹਿਸਾਬ ਨੇ ਕੁੱਲ ਮਿਲਾ ਕੇ 6 ਹਫਤਿਆਂ 'ਚ 205.06 ਕਰੋੜ ਦਾ ਕਾਰੋਬਾਰ ਕਰ ਲਿਆ ਹੈ।


ਜ਼ਿਕਰਯੋਗ ਹੈ ਕਿ 'ਗੋਲਮਾਲ ਅਗੇਨ' ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਹੈ। ਇਸ ਫਿਲਮ 'ਚ ਅਜੇ ਦੇਵਗਨ, ਤੁਸ਼ਾਰ ਕਪੂਰ, ਕੁਣਾਲ ਖੇਮੂ, ਅਰਸ਼ਦ ਵਾਰਸੀ, ਤੱਬੂ ਅਤੇ ਪਰਿਣੀਤੀ ਚੋਪੜਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇਹ ਫਿਲਮ 80 ਕਰੋੜ ਦੇ ਬਜਟ 'ਚ ਬਣੀ ਹੈ। ਇਸ ਤੋਂ ਇਲਾਵਾ ਕਮਾਈ ਦੇ ਮਾਮਲੇ 'ਚ ਇਹ ਫਿਲਮ ਬਾਕਸ ਆਫਿਸ ਸੁਪਰਹਿੱਟ ਸਾਬਤ ਹੋ ਚੁੱਕੀ ਹੈ।


Tags: Ajay Devgan Golmaal Again Arshad Warsi Parineeti Chopra Box Office Hindi Film