FacebookTwitterg+Mail

ਕਰੀਨਾ ਕਪੂਰ ਨਾਲ ਅਕਸ਼ੈ ਨੇ ਵਜਾਇਆ 'ਸਾਇਰਨ', ਵੀਡੀਓ

good news
08 April, 2019 09:03:30 AM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ 'ਗੁੱਡ ਨਿਊਜ਼' ਦੀ ਸ਼ੂਟਿੰਗ 'ਚ ਬਿਜ਼ੀ ਹਨ। ਅਕਸ਼ੈ ਕੁਮਾਰ ਨੇ ਆਪਣੇ ਟਵਿਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅਕਸ਼ੈ ਕੁਮਾਰ ਆਪਣੇ ਸਾਥੀ ਕਲਾਕਾਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰੇ ਕਲਾਕਾਰ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੱਢ ਰਹੇ ਹਨ। ਅਕਸ਼ੈ ਦੀ ਇਸ ਵੀਡੀਓ 'ਚ ਪਹਿਲਾਂ ਦਿਲਜੀਤ ਆਉਂਦਾ ਹੈ, ਫਿਰ ਅਕਸ਼ੈ ਦੀ ਐਂਟਰੀ ਹੁੰਦੀ ਹੈ ਤੇ ਬਾਅਦ 'ਚ ਕਰੀਨਾ ਤੇ ਕਿਆਰਾ ਆਉਂਦੀਆਂ ਹਨ। ਫਿਰ ਸਾਰੇ ਮਿਲ ਕੇ ਸਾਇਰਨ ਦੀ ਆਵਾਜ਼ ਕੱਢਣ ਲੱਗਦੇ ਹਨ।


ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਪੰਜਾਬੀ ਗਾਇਕ ਦਿਲਜੀਤ ਦੁਸਾਂਝ, ਕਰੀਨਾ ਕਪੂਰ ਤੇ ਕਿਆਰਾ ਅਡਵਾਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ 'ਚ ਅਕਸ਼ੈ ਤੇ ਕਰੀਨਾ ਕਾਫੀ ਲੰਬੇ ਸਮੇਂ ਬਾਅਦ ਇਕੱਠੇ ਨਜ਼ਰ ਆਉਣਗੇ। ਅਕਸ਼ੈ ਦੀ ਫਿਲਮ 'ਗੁਡ ਨਿਊਜ਼' ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਕਾਮੇਡੀ ਫੈਮਿਲੀ ਡਰਾਮਾ ਫਿਲਮ ਹੈ। ਅਕਸ਼ੈ ਨੇ ਵੀਡੀਓ ਸ਼ੇਅਰ ਕਰਨ ਦੇ ਨਾਲ ਇਕ ਕੈਪਸ਼ਨ, 'ਗੁਡ ਨਿਊਜ਼ ਦੇ ਸਾਊਂਡ ਦੀ ਪ੍ਰੈਕਟਿਸ ਹੋ ਰਹੀ ਹੈ, ਡਿਊ ਡੇਟ 6 ਸਤੰਬਰ, 2019' ਵੀ ਲਿਖੀ ਹੈ।


Tags: Good NewsAkshay Kumar Kareena Kapoor Kiara Advani Diljit DosanjhInstagram

Edited By

Manju

Manju is News Editor at Jagbani.