FacebookTwitterg+Mail

27 ਦਸੰਬਰ ਨੂੰ ਰਿਲੀਜ਼ ਹੋਵੇਗੀ ਅਕਸ਼ੈ ਤੇ ਕਰੀਨਾ ਦੀ 'ਗੁੱਡ ਨਿਊਜ਼'

good news makers have postponed the release date
28 April, 2019 04:49:30 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਗੁੱਡ ਨਿਊਜ਼' ਦੇ ਮੇਕਰਸ ਨੇ ਫਿਲਮ ਦੀ ਰਿਲੀਜ਼ਿੰਗ ਡੇਟ ਅੱਗੇ ਵਧਾ ਦਿੱਤੀ ਹੈ। ਪਹਿਲਾ ਇਹ ਫਿਲਮ ਸਤੰਬਰ 'ਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ ਫਿਲਮ ਦਸੰਬਰ 'ਚ ਰਿਲੀਜ਼ ਹੋਵੇਗੀ। 27 ਅਪ੍ਰੈਲ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਕਿ ਫਿਲਮ 27 ਦਸੰਬਰ ਨੂੰ ਪਰਦੇ 'ਤੇ ਆਵੇਗੀ।


ਦੱਸ ਦਈਏ ਕਿ ਫਿਲਮ 'ਗੁੱਡ ਨਿਊਜ਼' ਦੀ ਕਹਾਣੀ ਇਕ ਵਿਆਹੁਤਾ ਜੋੜੇ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ 'ਚ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਲੀਡ ਕਿਰਦਾਰ 'ਚ ਹਨ। ਇਨ੍ਹਾਂ ਤੋਂ ਇਲਾਵਾ ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਨੀ ਵੀ ਅਹਿਮ ਭੂਮਿਕਾ 'ਚ ਹੈ। ਇਸ ਫਿਲਮ ਦੀ ਸ਼ੂਟਿੰਗ ਨਵੰਬਰ 2018 'ਚ ਸ਼ੁਰੂ ਹੋ ਗਈ ਸੀ। ਉਦੋਂ ਤੋਂ ਫਿਲਮ ਦੇ ਵੀਡੀਓਜ਼ ਤੇ ਤਸਵੀਰਾਂ ਲਗਾਤਾਰ ਸੁਰਖੀਆਂ 'ਚ ਹਨ।


Tags: Akshay KumarGood News27th Decemberkaran JoharKareena Kapoor KhanDiljit DosanjhKiara AdvaniZee Studios

Edited By

Sunita

Sunita is News Editor at Jagbani.