FacebookTwitterg+Mail

ਜਾਣੋ ਅਕਸ਼ੈ-ਸਲਮਾਨ ਦੀਆਂ ਫਿਲਮਾਂ 'ਚੋਂ ਕਿਸ ਨੇ ਕੀਤੀ ਕਿੰਨੀ ਕਮਾਈ

good newwz box office collection
03 January, 2020 03:35:28 PM

ਮੁੰਬਈ(ਬਿਊਰੋ): ਇਸ ਹਫਤੇ ਬਾਕਸ ਆਫਿਸ 'ਤੇ ਬਾਲੀਵੁੱਡ ਦੀਆਂ ਦੋ ਫ਼ਿਲਮਾਂ 'ਚ ਕਮਾਈ ਨੂੰ ਲੈ ਕੇ ਕੜੀ ਟੱਕਰ ਵੇਖਣ ਨੂੰ ਮਿਲੀ। ਪਹਿਲੀ ਫ਼ਿਲਮ ਹੈ ਅਕਸ਼ੈ ਕੁਮਾਰ, ਕਰੀਨਾ ਕਪੂਰ ਦੀ 'ਗੁੱਡ ਨਿਊਜ਼' ਜਦਕਿ ਇਸ ਦੇ ਦੂਜੇ ਪਾਸੇ ਬਾਕਸ ਆਫਿਸ 'ਤੇ ਦਸਤਕ ਦਿੱਤੀ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨਹਾ ਦੀ ਫ਼ਿਲਮ 'ਦਬੰਗ-3' ਨੇ।

'ਗੁੱਡ ਨਿਊਜ਼' ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਨੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਗੁੱਡ ਨਿਊਜ਼ ਨੇ  ਪਹਿਲੇ ਦਿਨ 17.56 ਕਰੋੜ, ਦੂਜੇ ਦਿਨ 21.78 ਕਰੋੜ, ਤੀਜੇ ਦਿਨ 26 ਕਰੋੜ, ਚੌਥੇ ਦਿਨ 13, ਪੰਜਵੇਂ ਦਿਨ 16 ਕਰੋੜ, ਪੰਜਵੇ ਦਿਨ ਯਾਨੀ ਕਿ ਬੁੱਧਵਾਰ 22.50 ਕਰੋੜ, ਛੇਵੇ ਦਿਨ ਵੀਰਵਾਰ 10.80 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇੰਝ ਇਸ ਫਿਲਮ ਦੀ ਕੁੱਲ ਕਮਾਈ 127.90 ਕਰੋੜ ਹੋ ਚੁੱਕੀ ਹੈ।
Punjabi Bollywood Tadka

ਇਸ ਤੋਂ ਇਲਾਵਾ ਸਲਮਾਨ ਦੀ ‘ਦਬੰਗ 3’ ਦੀ ਗੱਲ ਕਰੀਏ ਤਾਂ ਫ਼ਿਲਮ ਦੀ ਸ਼ੁਰੂਆਤੀ ਅੰਕੜਿਆਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ। ਫਿਲਮ ਨੇ ਪਹਿਲੇ ਦਿਨ 24.50 ਕਰੋੜ, ਸ਼ਨਿਵਾਰ ਨੂੰ 24.75 ਕਰੋੜ, ਐਤਵਾਰ ਨੂੰ 31.90 ਕਰੋੜ, ਸੋਮਵਾਰ ਨੂੰ 10 ਕਰੋੜ, ਮੰਗਲਵਾਰ ਨੂੰ 12 ਕਰੋੜ, ਬੁੱਧਵਾਰ ਨੂੰ 15.50 ਕਰੋੜ ਤੇ ਵੀਰਵਾਰ ਨੂੰ 7 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Punjabi Bollywood Tadka


Tags: Good NewwzBox Office CollectionDabangg 3Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari