FacebookTwitterg+Mail

ਅਕਸ਼ੈ-ਕਰੀਨਾ ਦੀ ਫਿਲਮ 'ਗੁੱਡ ਨਿਊਜ਼' ਨੇ ਤੀਜੇ ਦਿਨ ਵੀ ਕੀਤੀ ਸ਼ਾਨਦਾਰ ਕਮਾਈ

good newwz box office collection day 3
30 December, 2019 09:07:12 AM

ਮੁਬੰਈ(ਬਿਊਰੋ)-  ਸੁਪਰਸਟਾਰ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਫਿਲਮ 'ਗੁੱਡ ਨਿਊਜ਼' ਦੀ ਬਾਕਸ ਆਫਿਸ 'ਤੇ ਬਹੁਤ ਵਧੀਆ ਕਮਾਈ ਨਾਲ ਸ਼ੁਰੂਆਤ ਕੀਤੀ। ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ 'ਗੁੱਡ ਨਿਊਜ਼' ਨੇ ਬਾਕਸ ਆਫਿਸ 'ਤੇ 17.56 ਕਰੋੜ ਦੀ ਕਮਾਈ ਕਰਕੇ ਖਾਤਾ ਖੋਲ੍ਹਿਆ ਸੀ।ਸ਼ਨੀਵਾਰ (28 ਦਸੰਬਰ) ਨੂੰ ਫਿਲਮ ਨੇ 21.78 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਐਤਵਾਰ ਯਾਨੀ ਕਿ ਤੀਜੇ ਦਿਨ 25 ਤੋਂ 26 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਹੁਣ ਤੱਕ 65 ਕਰੋੜ ਦੀ ਕਮਾਈ ਕੀਤੀ ਹੈ।
Punjabi Bollywood Tadka
ਮੰਨਿਆ ਜਾ ਰਿਹਾ ਹੈ ਕਿ ਵੀਕੈਂਡ ਅਤੇ ਨਵੇਂ ਸਾਲ ਦੇ ਮੌਕੇ ਫਿਲਮ ਆਪਣੀ ਕਮਾਈ 'ਚ ਭਾਰੀ ਉਛਾਲ ਕਰ ਸਕਦੀ ਹੈ। ਫਿਲਮ 'ਚ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੇ ਨਾਲ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਲੀਡ ਰੋਲ ਵਿਚ ਹਨ। ਫਿਲਮ ਦੇ ਚਾਰੇ ਸਿਤਾਰਿਆਂ ਨੇ ਇਸ ਦਾ ਜ਼ਬਰਦਸਤ ਪ੍ਰਚਾਰ ਕੀਤਾ। ਓਪਨਿੰਗ ਕੁਲੈਕਸ਼ਨ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਸਿਨੇਮਾ ਹਾਲ ਵੱਲ ਖਿੱਚਣ 'ਚ ਸਫਲ ਰਹੀ ਹੈ।


Tags: Good NewwzBox Office CollectionDay 3Akshay Kumar Kareena Kapoor KhanKiara AdvaniDiljit Dosanjh

About The Author

manju bala

manju bala is content editor at Punjab Kesari