FacebookTwitterg+Mail

Google Search 2017: ਭਾਰਤ 'ਚ ਗੂਗਲ 'ਤੇ ਸਭ ਤੋਂ ਵੱਧ ਸਰਚ ਹੋਈ 'ਬਾਹੂਬਲੀ 2', ਇਹ ਫਿਲਮਾਂ ਵੀ ਟੌਪ 3 ਦੀ ਲਿਸਟ 'ਚ

google search 2017
15 December, 2017 05:22:38 PM

ਮੁੰਬਈ(ਬਿਊਰੋ)— ਗਲੋਬਲ ਸਰਚ ਨੇ ਸਾਲ 2017 ਦੇ ਸਭ ਤੋਂ ਵੱਧ ਸਰਚ ਕੀਤੇ ਗਏ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਬਾਲੀਵੁੱਡ ਫਿਲਮਾਂ ਦਾ ਸ਼ਾਨਦਾਰ ਦਬਦਬਾ ਦੇਖਣ ਨੂੰ ਮਿਲਿਆ। ਅੱਜ ਅਸੀਂ ਇਸ ਪੈਕੇਜ ਰਾਹੀਂ ਤੁਹਾਨੂੰ ਇਨ੍ਹਾਂ ਫਿਲਮਾਂ ਬਾਰੇ ਹੀ ਦੱਸਣ ਜਾ ਰਹੇ ਹਾਂ।

Punjabi Bollywood Tadka
'ਬਾਹੂਬਲੀ 2' (ਪ੍ਰਭਾਸ, ਅਨੁਸ਼ਕਾ ਸ਼ੈੱਟੀ)
ਜਾਣਕਾਰੀ ਮੁਤਾਬਕ ਐੱਸ. ਐੱਸ. ਰਾਜਮੌਲੀ ਵੱਲੋਂ ਨਿਰਦੇਸ਼ਿਤ 'ਬਾਹੂਬਲੀ- ਦਿ ਕਨਕਲੂਜ਼ਨ' ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ। ਜ਼ਾਹਰ ਹੈ ਇਸ ਸਰਚ 'ਚ ਸਿਰਫ ਇਹ ਜਾਣਨਾ ਕਾਫੀ ਨਹੀਂ ਸੀ ਕਿ 'ਬਾਹੂਬਲੀ' ਬਣੇ ਪ੍ਰਭਾਸ ਜਾਂ ਦੇਵਸੇਨਾ ਬਣੀ ਅਨੁਸ਼ਕਾ ਸ਼ੈੱਟੀ ਦੀ ਕੀ ਕੈਮਿਸਟਰੀ ਹੈ ਬਲਕਿ ਸਰਚ ਇਸ ਗੱਲ ਲਈ ਕੀਤੀ ਗਈ ਸੀ ਕਿ ਆਖਿਰ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਬਾਹੂਬਲੀ ਦੇ ਇਸ ਦੂਜੇ ਭਾਗ ਨੇ ਘਰੇਲੂ ਬਾਕਸ ਆਫਿਸ 'ਤੇ 511 ਕਰੋੜ ਤੇ ਵਰਲਡ ਵਾਈਡ 1700 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 

Punjabi Bollywood Tadka
'ਦੰਗਲ' (ਆਮਿਰ ਖਾਨ, ਫਾਤਿਮਾ ਸਨਾ ਸ਼ੇਖ, ਸਾਨਿਆ ਮਲਹੋਤਰਾ) 
ਆਮਿਰ ਖਾਨ ਦੀ ਫਿਲਮ 'ਦੰਗਲ' ਨੂੰ ਇਸ ਸੂਚੀ 'ਚ ਦੂਜਾ ਸਥਾਨ ਮਿਲਿਆ ਹੈ, ਜਿਸ ਨੇ ਸਿਰਫ ਭਾਰਤ ਹੀ ਨਹੀਂ ਬਲਕਿ ਚੀਨ ਦੀ ਬਾਕਸ ਆਫਿਸ ਦੀਆਂ ਦੀਵਾਰਾਂ ਵੀ ਹਿਲਾ ਦਿੱਤੀਆਂ ਸਨ। ਕੁਸ਼ਤੀ ਦੇ ਉਸਤਾਦ ਮਹਾਵੀਰ ਸਿੰਘ ਫੋਗਾਟ ਤੇ ਉਨ੍ਹਾਂ ਦੀਆਂ 2 ਬੇਟੀਆਂ ਦੇ ਜੀਵਨ 'ਤੇ ਬਣੀ ਇਸ ਫਿਲਮ ਦਾ ਦੁਨੀਆਂ ਭਰ ਨੇ ਲੋਹਾ ਮੰਨਿਆ। ਇਸ ਫਿਲਮ ਨੇ ਵਰਲਡ ਵਾਈਡ 2000 ਕਰੋੜ ਦਾ ਕਾਰੋਬਾਰ ਕੀਤਾ ਹੈ।

Punjabi Bollywood Tadka
ਹਾਫ ਗਰਲਫ੍ਰੈਂਡ (ਅਰਜੁਨ ਕਪੂਰ-ਸ਼ਰਧਾ ਕਪੂਰ)
ਬਿਹਾਰ ਦੇ ਮਾਧਵ ਝਾ ਤੇ ਰੀਆ ਸੋਮਾਨੀ ਭਾਵ ਅਰਜੁਨ ਕਪੂਰ ਤੇ ਸ਼ਰਧਾ ਕਪੂਰ ਦੀ ਰੋਮਾਂਟਿਕ ਫਿਲਮ 'ਹਾਫ ਗਰਲਫ੍ਰੈਂਡ ਨੂੰ ਇਸ ਵਾਰ ਗੂਗਲ ਸਰਚ 'ਤੇ ਜ਼ਬਰਦਸਤ ਸਰਚ ਕੀਤਾ ਗਿਆ। ਚੇਤਨ ਭਗਤ ਦੇ ਨਾਵਲ ਦੇ ਨਾਂ 'ਤੇ ਬਣੀ ਇਹ ਫਿਲਮ ਸਰਚ ਸੂਚੀ 'ਚ ਤੀਜੇ ਸਥਾਨ 'ਤੇ ਰਹੀ। ਇਸ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਬਿਜਨੈੱਸ ਕੀਤਾ ਹੈ।

 


Tags: DangalBaahubali 2Half GirlfriendGoogle Search 2017ਬਾਹੂਬਲੀ 2ਦੰਗਲ