ਮੁੰਬਈ- 'ਸਾਥੀਆ ਸਾਥ ਨਿਭਾਣਾ' ਦੀ ਅਦਾਕਾਰਾ ਦੇਵੋਲਿਨਾ ਭੱਟਾਚਾਰਜੀ ਦੀ ਪਛਾਣ ਛੋਟੇ ਪਰਦੇ ਦੀ ਸੰਸਕਾਰੀ 'ਗੋਪੀ ਬਹੂ' ਦੇ ਤੌਰ 'ਤੇ ਹੈ ਪਰ ਹੁਣ ਇਸ ਸੰਸਕਾਰੀ ਬਹੂ ਦਾ ਬੇਹੱਦ ਬੋਲਡ ਅਵਤਾਰ ਸਾਹਮਣੇ ਆਇਆ ਹੈ। ਦਰਅਸਲ, ਦੇਵੋਲਿਨਾ ਇਨ੍ਹੀਂ ਦਿਨੀਂ ਮਲੇਸ਼ੀਆ 'ਚ ਹੈ ਅਤੇ ਇਕ ਦੇ ਬਾਅਦ ਇਕ ਬੋਲਡ ਫੋਟੋਗ੍ਰਾਫ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।
ਉਹ ਉੱਥੇ ਟੈਲੀ ਕੈਲੰਡਰ 2017 ਦੇ ਫੋਟੋਸ਼ੂਟ ਦੇ ਸਿਲਸਿਲੇ 'ਚ ਪੁੱਜੀ ਹੈ। ਦੇਵੋਲਿਨਾ ਦੇ ਫੈਂਸ ਇਸ ਲਈ ਹੈਰਾਨ ਹਨ ਕਿਉਂਕਿ ਉਨ੍ਹਾਂ ਨੇ ਦੇਵੋਲਿਨਾ ਨੂੰ ਬੋਲਡ ਅਵਤਾਰ 'ਚ ਬਹੁਤ ਘੱਟ ਦੇਖਿਆ ਹੈ। ਤੁਸੀਂ ਵੀ ਦੇਖੋ ਦੇਵੋਲਿਨਾ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ-