FacebookTwitterg+Mail

'ਮਿੰਦੋ ਤਸੀਲਦਾਰਨੀ' ਬਾਰੇ ਦੇਖੋ ਕੀ ਕਹੇ ਰਹੇ ਨੇ ਗੋਪੀ ਭੱਲਾ (ਵੀਡੀਓ)

gopi bhalla views about mindo taseeldarni
14 June, 2019 03:53:27 PM

ਜਲੰਧਰ (ਬਿਊਰੋ) - 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ।ਇਸ ਫਿਲਮ ਨੂੰ ਲੈ ਕੇ ਪੰਜਾਬੀ ਸਿਨੇਮਾ ਦਰਸ਼ਕ ਤਾਂ ਉਡੀਕਾਂ ਕਰ ਹੀ ਰਹੇ ਹਨ ਨਾਲ ਦੇ ਨਾਲ ਟੀ.ਵੀ. ਕਲਾਕਾਰਾਂ 'ਚ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਹਾਲ ਹੀ 'ਚ ਮਸ਼ਹੂਰ ਟੀ.ਵੀ. ਕਲਾਕਾਰ ਗੋਪੀ ਭੱਲਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਸਾਥੀ ਕਲਾਕਾਰ ਰਹਿ ਚੁੱਕੀ ਕਵਿਤਾ ਕੌਸ਼ਿਕ ਦਾ ਨਾਂ ਲੈਂਦੇ ਹਨ ਅਤੇ 'ਮਿੰਦੋ ਤਸੀਲਦਾਰਨੀ ਨੂੰ ਦੇਖਣ ਦੀ ਅਪੀਲ ਕਰ ਰਹੇ ਹਨ। ਇਸ ਤੋਂ ਇਲਾਵਾ ਗੋਪੀ ਭੱਲਾ ਕਰਮਜੀਤ ਅਨਮੋਲ ਦੀ ਐਕਟਿੰਗ ਦੀ ਖੂਬ ਤਾਰੀਫ ਕਰਦੇ ਨਜ਼ਰ ਆ ਰਹੇ ਹਨ ।

ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਹੋਰਨਾਂ ਫਿਲਮਾਂ ਦਾ ਹਵਾਲਾ ਦਿੰਦੇ ਹੋਏ ਗੋਪੀ ਭੱਲਾ 'ਮਿੰਦੋ ਤਸੀਲਦਾਰਨੀ' ਨੂੰ ਵੀ ਇਕ ਵਧੀਆ ਅਤੇ ਪਰਿਵਾਰਿਕ ਫਿਲਮ ਦੱਸ ਰਹੇ ਹਨ।ਦੱਸਣਯੋਗ ਹੈ ਕਿ 'ਮਿੰਦੋ ਤਸੀਲਦਾਰਨੀ' ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ ।ਕਰਜੀਤ ਅਨਮੋਲ ਪ੍ਰੋੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਇਸ ਫਿਲਮ 'ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


Tags: Gopi Bhalla Mindo TaseeldarniPunjabi MovieKaramjit AnmolKavita KaushikPollywood Update

About The Author

Lakhan

Lakhan is content editor at Punjab Kesari