FacebookTwitterg+Mail

B'day Spl: 3 ਹਫਤਿਆਂ 'ਚ ਜਦੋਂ ਗੋਬਿੰਦਾ ਨੇ ਸਾਇਨ ਕੀਤੀਆਂ ਸਨ 49 ਫਿਲਮਾਂ

govinda
21 December, 2018 03:17:08 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਅਭਿਨੇਤਾ ਅਰੁਣ ਕੁਮਾਰ ਆਹੂਜਾ ਇਕ ਐਕਟਰ ਦੇ ਨਾਲ-ਨਾਲ ਪ੍ਰੋਡਿਊਸਰ ਅਤੇ ਮਾਂ ਨਿਰਮਲਾ ਆਹੂਜਾ ਅਦਾਕਾਰਾ ਅਤੇ ਗਾਇਕਾ ਸਨ। ਗੋਵਿੰਦਾ ਛੇ ਭਰਾ ਭੈਣਾਂ 'ਚ ਸਭ ਤੋਂ ਛੋਟੇ ਹਨ। ਗੋਵਿੰਦਾ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਫਿਲਮਾਂ 'ਚ ਕਰੀਅਰ ਬਣਾਉਣ ਦੀ ਸਲਾਹ ਦਿੱਤੀ ਸੀ। ਗੋਵਿੰਦਾ ਨੂੰ ਲੋਕ ਇਕ ਅਜਿਹੇ ਐਕਟਰ ਦੇ ਰੂਪ 'ਚ ਜਾਣਦੇ ਹਨ, ਜਿਸ 'ਚ ਹਰ ਤਰ੍ਹਾਂ ਦੀਆਂ ਫਿਲਮਾਂ (ਕਾਮੇਡੀ, ਲਵ ਸਟੋਰੀ ਜਾਂ ਐਕਸ਼ਨ ਬੇਸਡ ਫਿਲਮਾਂ) ਕਰਨ ਦੀ ਪੂਰੀ ਸਮਰੱਥਾ ਹੈ।
Punjabi Bollywood Tadka
ਦੱਸ ਦੇਈਏ ਕਿ ਹਾਲ ਹੀ ਇਕ ਇੰਟਰਵਿਊ ਦੌਰਾਨ ਗੋਬਿੰਦਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ 3 ਹਫਤਿਆਂ ਦੇ ਅੰਦਰ ਉਨ੍ਹਾਂ ਨੇ ਕੁੱਲ 49 ਫਿਲਮਾਂ ਨੂੰ ਇਕੱਠੀਆਂ ਸਾਇਨ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ।
Punjabi Bollywood Tadka
ਦੱਸ ਦੇਈਏ ਕਿ ਸਾਲਾਂ ਬਾਅਦ ਗੋਵਿੰਦਾ ਨੇ ਅਭਿਸ਼ੇਕ ਡੋਗਰਾ ਦੀ ਫਿਲਮ 'ਫਰਾਈਡੇ' ਨਾਲ ਵੱਡੇ ਪਰਦੇ 'ਤੇ ਵਾਪਸੀ ਸੀ, ਜੋ ਬਾਕਸ ਆਫਿਸ 'ਤੇ ਅਸਫਲ ਰਹੀ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਐਕਟਰ ਵਰੁਣ ਸ਼ਰਮਾ ਨਜ਼ਰ ਆਏ ਸਨ। ਹੁਣ ਉਹ ਫਿਲਮ 'ਰੰਗੀਲਾ ਰਾਜਾ' 'ਚ ਨਜ਼ਰ ਆਉਣ ਵਾਲੇ ਹਨ।
Punjabi Bollywood Tadka
ਹਾਲਾਂਕਿ ਇਸ ਫਿਲਮ ਦੇ ਰਿਲੀਜ਼ਿੰਗ ਡੇਟ ਨੂੰ ਲੈ ਕੇ ਸੀ. ਬੀ. ਐਫ. ਸੀ. ਨਾਲ ਪਹਲਾਜ ਨਿਹਲਾਨੀ ਦੀ ਕਾਫੀ ਜੱਦੋਜਹਿਦ ਦੇਖਣ ਨੂੰ ਮਿਲੀ ਪਰ ਐਫ. ਸੀ. ਏ. ਟੀ. ਨੇ ਤਿੰਨ ਸੀਨਜ਼ ਦੇ ਕੱਟ ਨਾਲ ਫਿਲਮ ਹਰੀ ਝੰਡੀ ਦੇ ਦਿੱਤੀ। ਹੁਣ ਇਹ ਫਿਲਮ ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।


Tags: GovindaHappy BirthdayRangeela Raja Naseeb

About The Author

manju bala

manju bala is content editor at Punjab Kesari