ਮੁੰਬਈ— ਬਾਲੀਵੁੱਡ ਅਭਿਨੇਤਾ ਗੋਵਿੰਦਾ ਉਂਝ ਤਾਂ ਲੰਬੇ ਸਮੇਂ ਤੋਂ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਇਆ। ਬੀਤੇ ਮੰਗਲਵਾਰ ਨੂੰ ਉਸ ਨੇ ਆਪਣੇ ਪ੍ਰਸ਼ੰਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਸ ਨੇ ਆਪਣੀ ਆਉਣ ਵਾਲੀ ਫਿਲਮ 'ਆ ਗਿਆ ਹੀਰੋ' ਦਾ ਪਹਿਲਾਂ ਲੁੱਕ ਜਾਰੀ ਕੀਤਾ ਅਤੇ ਟਵਿੱਟਰ 'ਤੇ ਦਸਤਕ ਵੀ ਦਿੱਤੀ। ਗੋਵਿੰਦਾ ਦਾ ਬੀਤੇ ਦਿਨੀਂ ਬੁੱਧਵਾਰ 21 ਦਸੰਬਰ ਨੂੰ ਜਨਮਦਿਨ ਸੀ। ਉਸ ਨੇ ਆਪਣੇ ਪ੍ਰਸ਼ੰਕਕਾਂ ਨਾਲ ਇਕ ਦਿਲ ਦੀ ਗੱਲ ਸਾਂਝੀ ਕੀਤੀ। ਉਸ ਨੇ ਲਿਖਿਆ, ''24 ਫਰਵਰੀ 2017 ਨੂੰ ਮੇਰੀ ਅਗਲੀ ਫਿਲਮ ਰਿਲੀਜ਼ ਹੋਵੇਗੀ।''
ਜ਼ਿਕਰਯੋਗ ਹੈ ਕਿ ਗੋਵਿੰਦਾ ਨੇ ਆਪਣੀ ਅਗਲੀ ਪੋਸਟ 'ਚ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ, ''ਮੈਂ ਆਪਣੇ ਸਾਰੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਗੱਲ ਨੂੰ ਹੋਰ ਜ਼ਿਆਦਾ ਨਾ ਵਧਾਉਣ ਕਿ ਮੈਂ ਵੀ ਟਵਿੱਟਰ 'ਤੇ ਆ ਗਿਆ ਹਾਂ।'' ਸੂਤਰਾਂ ਮੁਤਾਬਕ ਗੋਵਿੰਦਾ ਇਸ ਫਿਲਮ 'ਚ ਇਕ ਆਈ. ਪੀ. ਐੱਸ. ਦੀ ਭੂਮਕਾ ਨਿਭਾਅ ਰਿਹਾ ਹੈ। ਇਸ ਫਿਲਮ ਦਾ ਨਿਰਮਾਣ ਗੋਵਿੰਦਾ ਨੇ ਆਪ ਕੀਤਾ ਹੈ। ਪਿਛਲੀ ਵਾਰ ਗੋਵਿੰਦਾ ਫਿਲਮ 'ਕਿਲ ਦਿਲ' 'ਚ ਨਜ਼ਰ ਆਇਆ ਸੀ।