FacebookTwitterg+Mail

ਗੋਵਿੰਦਾ ਸਟਾਰਰ ਫਿਲਮ 'ਫ੍ਰਾਈਡੇਅ' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

govinda
08 September, 2018 05:41:59 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਗੋਵਿੰਦਾ ਇਕ ਵਾਰ ਫਿਰ ਆਪਣੇ ਜ਼ਬਰਦਸਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਵਾਰ ਉਹ ਇਕੱਲੇ ਨਹੀਂ, ਬਲਕਿ ਉਨ੍ਹਾਂ ਨਾਲ ਕਾਮੇਡੀਅਨ ਵਰੁਣ ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਹਾਲ ਹੀ 'ਚ ਗੋਵਿੰਦਾ ਅਤੇ ਵਰੁਣ ਦੀ ਨਵੀਂ ਫਿਲਮ 'ਫ੍ਰਾਈਡੇਅ' ਦਾ ਟੀਜ਼ਰ ਰਿਲੀਜ਼ ਹੋਇਆ ਹੈ। 21 ਸੈਕਿੰਡ ਦੇ ਇਸ ਟੀਜ਼ਰ 'ਚ ਗੋਵਿੰਦੇ ਤੇ ਵਰੁਣ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਅਭਿਸ਼ੇਕ ਡੋਗਰਾ ਨਿਰਦੇਸ਼ਿਤ ਫਿਲਮ 21 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਗੋਵਿੰਦਾ ਕਾਫੀ ਲੰਬੇ ਸਮੇਂ ਬਾਅਦ ਬਾਲੀਵੁੱਡ 'ਚ ਆਪਣੀ ਦੂਜੀ ਪਾਰੀ ਨੂੰ ਧਮਾਕੇਦਾਰ ਬਣਾਉਣ ਲਈ ਤਿਆਰ ਹਨ। ਪਿਛਲੇ ਕੁਝ ਸਾਲਾਂ ਤੋਂ ਗੋਵਿੰਦਾ ਦੀ ਫਿਲਮਗ੍ਰਾਫੀ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀ ਆਖਰੀ ਮਸ਼ਹੂਰ ਫਿਲਮ 'ਕਿਲ ਦਿਲ' ਸਾਲ 2014 'ਚ ਆਈ ਸੀ। ਫਿਲਮ 'ਚ ਗੋਵਿੰਦਾ ਤੋਂ ਇਲਾਵਾ ਰਣਵੀਰ ਸਿੰਘ ਅਤੇ ਅਲੀ ਜ਼ਫਰ ਅਹਿਮ ਭੂਮਿਕਾ 'ਚ ਨਜ਼ਰ ਆਏ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ।


Tags: Govinda Varun Sharma FryDay Teaser Release Date Bollywood Actor

Edited By

Kapil Kumar

Kapil Kumar is News Editor at Jagbani.