FacebookTwitterg+Mail

'ਫ੍ਰਾਈਡੇਅ' ਦਾ ਟਰੇਲਰ ਰਿਲੀਜ਼, ਮੁੜ ਪੁਰਾਣੇ ਅੰਦਾਜ਼ 'ਚ ਦਿਸੇ ਗੋਵਿੰਦਾ (ਵੀਡੀਓ)

govinda
09 September, 2018 07:09:35 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਗੋਵਿੰਦਾ ਇਕ ਵਾਰ ਫਿਰ ਆਪਣੇ ਜ਼ਬਰਦਸਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਵਾਰ ਉਹ ਇਕੱਲੇ ਨਹੀਂ, ਬਲਕਿ ਉਨ੍ਹਾਂ ਨਾਲ ਕਾਮੇਡੀਅਨ ਵਰੁਣ ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਹਾਲ ਹੀ 'ਚ ਗੋਵਿੰਦਾ ਅਤੇ ਵਰੁਣ ਦੀ ਨਵੀਂ ਫਿਲਮ 'ਫ੍ਰਾਈਡੇਅ' ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਟਰੇਲਰ 'ਚ ਗੋਵਿੰਦਾ ਤੇ ਵਰੁਣ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਫਿਲਮ 'ਚ ਗੋਵਿੰਦਾ ਤੇ ਵਰੁਣ ਨਾਲ ਦਿਗੰਗਨਾ ਸੂਰਿਆਵੰਸ਼ੀ , ਪ੍ਰਭਲੀਨ ਸੰਧੂ, ਵਿਜੇਂਦਰ ਕਾਲੇ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਅਭਿਸ਼ੇਕ ਡੋਗਰਾ ਨਿਰਦੇਸ਼ਿਤ ਫਿਲਮ 21 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਗੋਵਿੰਦਾ ਕਾਫੀ ਲੰਬੇ ਸਮੇਂ ਬਾਅਦ ਬਾਲੀਵੁੱਡ 'ਚ ਆਪਣੀ ਦੂਜੀ ਪਾਰੀ ਨੂੰ ਧਮਾਕੇਦਾਰ ਬਣਾਉਣ ਲਈ ਤਿਆਰ ਹਨ। ਪਿਛਲੇ ਕੁਝ ਸਾਲਾਂ ਤੋਂ ਗੋਵਿੰਦਾ ਦੀ ਫਿਲਮਗ੍ਰਾਫੀ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀ ਆਖਰੀ ਮਸ਼ਹੂਰ ਫਿਲਮ 'ਕਿਲ ਦਿਲ' ਸਾਲ 2014 'ਚ ਆਈ ਸੀ। ਫਿਲਮ 'ਚ ਗੋਵਿੰਦਾ ਤੋਂ ਇਲਾਵਾ ਰਣਵੀਰ ਸਿੰਘ ਅਤੇ ਅਲੀ ਜ਼ਫਰ ਅਹਿਮ ਭੂਮਿਕਾ 'ਚ ਨਜ਼ਰ ਆਏ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ।


Tags: Govinda Varun Sharma FryDay Trailer Release Date Bollywood Actor

Edited By

Kapil Kumar

Kapil Kumar is News Editor at Jagbani.