FacebookTwitterg+Mail

'ਅਵਤਾਰ' ਨੂੰ ਠੁਕਰਾਉਣ 'ਤੇ ਟਰੋਲ ਹੋਏ ਗੋਵਿੰਦਾ, ਵਾਇਰਲ ਹੋਏ ਮਜ਼ੇਦਾਰ MEME

govinda avatar memes twitter
31 July, 2019 11:39:56 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਪਿਛਲੇ ਕੁਝ ਸਮੇਂ ਤੋਂ ਫਿਲਮਾਂ ਤੋਂ ਦੂਰ ਜ਼ਰੂਰ ਹਨ, ਪਰ ਕਿਸੇ ਨੇ ਕਿਸੇ ਕਾਰਨ ਉਹ ਸੁਰਖੀਆਂ 'ਚ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਗੋਵਿੰਦਾ ਇਕ ਟੀ. ਵੀ. ਸ਼ੋਅ 'ਚ ਪਹੁੰਚੇ ਸਨ। ਇਸ ਸ਼ੋਅ 'ਚ ਉਨ੍ਹਾਂ ਨੇ ਆਪਣੇ ਕਰੀਅਰ ਤੇ ਨਿੱਜ਼ੀ ਜ਼ਿੰਦਗੀ ਨਾਲ ਜੁੜੀਆਂ ਤਮਾਮ ਲੱਗਾਂ 'ਤੇ ਖੁੱਲ੍ਹ ਕੇ ਚਰਚਾ ਕੀਤੀ। ਗੋਵਿੰਦਾ ਨੇ ਦੱਸਿਆ ਕਿ ਕਈ ਅਜਿਹੀਆਂ ਫਿਲਮਾਂ 'ਚ ਕੰਮ ਕਰ ਤੋਂ ਇਨਕਾਰ ਦਿੱਤਾ, ਜੋ ਬਾਅਦ 'ਚ ਬਲਾਕਬਸਟਰ ਰਹੀਆਂ। ਇਨ੍ਹਾਂ ਫਿਲਮਾਂ 'ਚ 'ਤਾਲ','ਗਦਰ' ਤੇ 'ਦੇਵਦਾਸ' ਨਾਲ ਹਾਲੀਵੁੱਡ ਫਿਲਮ 'ਅਤਵਾਰ' ਵੀ ਸ਼ਾਮਿਲ ਹੈ। ਗੋਵਿੰਦਾ ਨੇ ਦੱਸਿਆ ਕਿ ਹਾਲੀਵੁੱਡ ਫਿਲਮ 'ਅਤਵਾਰ' 'ਚ ਉਨ੍ਹਾਂ ਨੂੰ ਅਹਿਮ ਰੋਲ ਆਫਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਫਿਲਮ ਇਸ ਲਈ ਛੱਡ ਦਿੱਤੀ ਕਿ ਉਨ੍ਹਾਂ ਕੋਲ 410 ਦਿਨ 'ਚ ਫਿਲਮ ਪੂਰੀ ਕਰਨ ਦਾ ਸਮਾਂ ਨਹੀਂ ਸੀ। ਜਿਸ ਤੋਂ ਬਾਅਦ ਗੋਵਿੰਦਾ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਹਨ।

 


ਇਨ੍ਹਾਂ ਦੋ ਕਾਰਨਾਂ ਕਾਰਨ ਛੱਡੀ ਫਿਲਮ

ਇਕ ਇੰਟਰਵਿਊ 'ਚ ਬਾਲੀਵੁੱਡ ਐਕਟਰ ਗੋਵਿੰਦਾ ਨੇ ਇਸ ਰਾਜ ਤੋਂ ਪਰਦਾ ਚੁੱਕਦੇ ਹੋਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਨ੍ਹਾਂ ਨੇ ਫਿਲਮ ਤੋਂ ਇਸ ਲਈ ਪੱਲਾ ਝਾੜ ਲਿਆ ਸੀ ਕਿ ਇਕ ਤਾਂ ਉਹ ਬਾਡੀ ਪੇਂਟ ਲਈ ਤਿਆਰ ਨਹੀਂ ਸਨ। ਦੂਜਾ ਡਾਇਰੈਕਟਰ ਚਾਹੁੰਦੇ ਸਨ ਕਿ ਫਿਲਮ ਦੀ ਸ਼ੂਟਿੰਗ ਗੋਵਿੰਦਾ ਬਸ 410 ਦਿਨਾਂ 'ਚ ਪੂਰੀ ਕਰੇ। ਇਨ੍ਹਾਂ ਦੋ ਕਾਰਨਾਂ ਕਰਕੇ ਗੋਵਿੰਦਾ ਨੇ ਜੇਮਸ ਦੀ ਫਿਲਮ ਨੂੰ ਛੱਡ ਦਿੱਤਾ।

 


ਗੋਵਿੰਦਾ 'ਤੇ ਭੜਕ ਗਏ ਸਨ ਜੇਮਸ

ਗੋਵਿੰਦਾ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਜੇਮਸ ਨੂੰ ਕਿਹਾ ਸੀ ਕਿ ਇਸ ਫਿਲਮ ਨੂੰ ਬਣਾਉਣ 'ਚ 7 ਸਾਲ ਲੱਗ ਜਾਣਗੇ। ਉਨ੍ਹਾਂ ਦੀ ਗੱਲ ਸੁਣ ਕੇ ਜੇਮਸ ਭੜਕ ਗਏ ਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਇੰਨੇ ਯਕੀਨ ਨਾਲ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਇਹ ਫਿਲਮ 7 ਸਾਲਾ 'ਚ ਪੂਰੀ ਹੋਵੇਗੀ। ਇਸ 'ਤੇ ਗੋਵਿੰਦਾ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਇਸ ਫਿਲਮ ਨੂੰ ਬਣਾ ਰਹੋ ਹੋ, ਉਸ ਦੀ ਕਲਪਨਾ ਬਹੁਤ ਮੁਸ਼ਕਲ ਹੈ। ਹਾਲਾਂਕਿ ਉਨ੍ਹਾਂ ਉਸੇ ਸਮੇਂ ਜੇਮਸ ਨੂੰ ਕਹਿ ਦਿੱਤਾ ਸੀ ਕਿ ਇਹ ਫਿਲਮ ਬਲਾਕਬਾਸਟਰ ਸਾਬਿਤ ਹੋਵੇਗੀ।

 


Tags: GovindaAvatarMemesTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari