ਮੁੰਬਈ— ਬਾਲੀਵੁੱਡ ਅਭਿਨੇਤਾ ਗੋਵਿੰਦਾ ਨਵੀਂ ਪੀੜ੍ਹੀ ਦੇ ਅਭਿਨੇਤਾਵਾਂ ਸਿਹਤ 'ਤੇ ਕੁਝ ਵਧੇਰੇ ਧਿਆਨ ਦੇਣ ਦੀ ਇੱਛਾ ਦੀ ਅਲੋਚਨਾ ਕੀਤੀ ਹੈ। ਹੁਣੇ ਜਿਹੇ ਹੋਏ ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ, ''ਨਵੇਂ ਅਦਾਕਾਰ ਦੇ ਸਿਰਫ ਸਿਕਸ ਪੈਕ ਐਬਸ ਹੀ ਨਜ਼ਰ ਆਉਂਦੇ ਹਨ, ਚਿਹਰੇ ਤਾਂ ਚੂਸੇ ਹੋਏ ਅੰਬ ਵਰਗੇ ਹੁੰਦੇ ਹਨ''। ਗੋਵਿੰਦਾ ਨੇ ਆਪਣੀ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ, ''ਮੈਂ ਸੱਚ ਕਹਿੰਦਾ ਹਾਂ। ਪਹਿਲੇ ਅਭਿਨੇਤਾਵਾਂ ਦੇ ਚਿਹਰਿਆਂ 'ਤੇ ਗਲੈਮਰ ਅਤੇ ਰੌਨਕ ਹੁੰਦੀ ਸੀ ਪਰ ਅੱਜ ਕੋਈ ਵੀ ਚਿਹਰਾ ਅਜਿਹਾ ਨਜ਼ਰ ਨਹੀਂ ਆਉਂਦਾ, ਜੋ ਅਭਿਨੇਤਾ ਧਰਮਿੰਦਰ ਦੇ ਚਿਹਰੇ ਵਾਂਗ ਨਜ਼ਰ ਆਉਂਦਾ ਹੋਵੇ।
ਗੋਵਿੰਦਾ ਦਾ ਕਹਿਣਾ ਹੈ ਕਿ ਅੱਜ ਜਿਨ੍ਹਾਂ ਅਭਿਨੇਤਾਵਾਂ ਦੇ ਸਰੀਰ ਵਧੀਆ ਹਨ, ਉਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਹਨ ਅਤੇ ਜਿਨ੍ਹਾਂ ਦੇ ਚਿਹਰੇ ਵਧੀਆ ਹਨ, ਉਨ੍ਹਾਂ ਕੋਲ ਵਧੀਆ ਸਰੀਰ ਨਹੀਂ ਹੈ। ਅਭਿਨੇਤਾ ਜਾਨ ਅਬਰਾਹਿਮ ਕਾਫੀ ਬਿਹਤਰੀਨ ਨਜ਼ਰ ਆਉਂਦੇ ਹਨ ਪਰ ਉਹ ਆਪਣੇ ਸਰੀਰ 'ਤੇ ਕੁਝ ਵਧੇਰੇ ਹੀ ਧਿਆਨ ਦਿੰਦੇ ਹਨ। ਇਸ ਤੋਂ ਬਾਅਦ Àਨ੍ਹਾਂ ਨੇ ਰਣਵੀਰ ਸਿੰਘ ਦੀ ਪ੍ਰਸ਼ੰਸਾਂ ਕਰਦੇ ਹੋਏ ਕਿਹਾ, ''ਰਣਵੀਰ ਸਿੰਘ ਮੇਰੇ ਮਨਪਸੰਦ ਅਭਿਨੇਤਾ ਹਨ ਅਤੇ ਉਹ ਬਹੁਤ ਮਿਹਨਤੀ ਹਨ। ਅਕਸ਼ੈ ਕੁਮਾਰ ਤੋਂ ਬਾਅਦ ਰਣਵੀਰ ਹੀ ਇਸ ਤਰ੍ਹਾਂ ਦੇ ਅਭਿਨੇਤਾ ਹਨ ਜਿਹੜੇ ਮਿਹਨਤ ਕਰਦੇ ਹਨ, ਜਦਕਿ ਮੈਂ ਇਹ ਵੀ ਮੰਨਦਾ ਹਾਂ ਕਿ ਫਿਲਮ ਇੰਡਸਟਰੀ 'ਚ ਬਣੇ ਰਹਿਣ ਲਈ ਕਿਸਮਤ ਅਤੇ ਦੁਆਵਾਂ ਦੀ ਜ਼ਰੂਰਤ ਹੁੰਦੀ ਹੈ''।