FacebookTwitterg+Mail

ਗੋਵਿੰਦਾ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਦੁਬਾਰਾ ਕੀਤਾ ਵਿਆਹ, ਤਸਵੀਰ ਵਾਇਰਲ

govinda gets married again for third time on the kapil sharma show
14 October, 2019 01:23:12 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਗੋਵਿੰਦਾ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਹਾਲ ਹੀ ਵਿਚ ਉਹ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ ਸ਼ਰਮਾ’ ਵਿਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਮੌਜੂਦ ਸੀ। ਇਸ ਸ਼ੋਅ ਵਿਚ ਗੋਵਿੰਦਾ ਨੇ ਆਪਣੀ ਪਤਨੀ ਨਾਲ ਦੁਬਾਰਾ ਵਿਆਹ ਦੀਆਂ ਰਸਮਾਂ ਨਿਭਾਈਆਂ।  ਦਰਅਸਲ, ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਤਸਵੀਰ ਵਿਚ ਗੋਵਿੰਦਾ, ਆਪਣੀ ਪਤਨੀ ਸੁਨੀਤਾ ਦੀ ਮਾਂਗ ਵਿਚ ਸੰਧੂਰ ਭਰ ਰਹੇ ਹਨ ਅਤੇ ਉਸ ਤੋਂ ਬਾਅਦ ਉਹ ਪਤਨੀ ਨਾਲ ਰੋਮਾਂਟਿਕ ਡਾਂਸ ਕਰਦੇ ਹਨ।

 
 
 
 
 
 
 
 
 
 
 
 
 
 

#govinda and wife #suneetahuja on the sets of #kapilsharma . Hero no. 1 and Jodi no.1 ❤❤❤❤

A post shared by Viral Bhayani (@viralbhayani) on Oct 11, 2019 at 11:10pm PDT


ਦੱਸ ਦੇਈਏ ਕਿ ਇਸ ਦੌਰਾਨ ਸੁਨੀਤਾ ਨੇ ਰੈੱਡ ਐਂਡ ਗੋਲਡਨ ਕਲਰ ਦਾ ਹੈਵੀ ਸੂਟ ਪਾਇਆ ਹੋਇਆ ਸੀ ਅਤੇ ਇਸ ਵਿਚ ਉਹ ਬਿਲਕੁੱਲ ਦੁਲਹਨ ਵਰਗੀ ਨਜ਼ਰ ਆ ਰਹੀ ਸੀ। ਗੋਵਿੰਦਾ ਸ਼ੋਅ ਵਿਚ ਆਪਣੀ ਧੀ ਲਈ ਗਏ ਸਨ। ਦਰਅਸਲ, ਗੋਵਿੰਦਾ ਦੀ ਧੀ ਟੀਨਾ ਦਾ ਹਾਲ ਹੀ ਵਿਚ ਐਲਬਮ ਸਾਂਗ ਰਿਲੀਜ਼ ਹੋਇਆ ਹੈ।

 

 
 
 
 
 
 
 
 
 
 
 
 
 
 

#thekapilsharmashow #TKSS tonight 🤗 #comedy #fun #laughter #dance #music #masti #bollywood 😍🙏

A post shared by Kapil Sharma (@kapilsharma) on Oct 13, 2019 at 12:32am PDT

ਇਸ ਐਲਬਮ ਦੇ ਪ੍ਰਮੋਸ਼ਨ ਲਈ ਗੋਵਿੰਦਾ ਆਪਣੀ ਪਤਨੀ ਨਾਲ ਇੱਥੇ ਪਹੁੰਚੇ। ਇਸ ਦੀ ਨਾਲ ਹੀ ਸਿੰਗਰ ਗਜੇਂਦਰ ਵਰਮਾ ਵੀ ਇਨ੍ਹਾਂ ਨਾਲ ਨਜ਼ਰ ਆਏ।

 


Tags: GovindaGets MarriedThe Kapil Sharma Show

About The Author

manju bala

manju bala is content editor at Punjab Kesari