ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਹ ਕਾਫੀ ਹੈਂਡਸਮ ਤੇ ਸਟਾਈਲਿਸ਼ ਹਨ। ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਆਪਣੇ ਪਿਤਾ ਨਾਲੋਂ ਵੱਧ ਸੋਹਣੇ ਦਿਖਦੇ ਹਨ। ਮੀਡੀਆ ਰਿਪੋਰਟ ਮੁਤਾਬਕ ਯਸ਼ਵਰਧਨ ਨੇ ਮੇਟ ਸਕੂਲ, ਲੰਡਨ ਤੋਂ ਐਕਟਿੰਗ ਦਾ ਕੋਰਸ ਕੀਤਾ ਹੈ। ਯਸ਼ਵਰਧਨ ਆਹੂਜਾ ਨੂੰ ਬਹੁਤ ਸਾਰੇ ਬਾਲੀਵੁੱਡ ਇਵੈਂਟਸ 'ਚ ਵੀ ਦੇਖਿਆ ਗਿਆ ਹੈ। ਯਸ਼ਵਰਧਨ ਦੀ ਡੈਸ਼ਿੰਗ ਪਰਸਨੈਲਿਟੀ ਨੂੰ ਦੇਖਣ ਤੋਂ ਬਾਅਦ ਤਾਂ ਅਜਿਹਾ ਹੀ ਲੱਗਦਾ ਹੈ ਕਿ ਬਹੁਤ ਜਲਦ ਉਹ ਬਾਲੀਵੁੱਡ 'ਚ ਆਪਣਾ ਡੈਬਿਊ ਕਰ ਸਕਦੇ ਹਨ। ਰਿਪੋਰਟਸ ਦੀ ਮੰਨੀਏ ਤਾਂ ਯਸ਼ਵਰਧਨ ਆਹੂਜਾ ਨੇ ਵੀ ਆਪਣੇ ਡੈਡੀ ਦੀ ਰਾਹ 'ਤੇ ਚੱਲਣ ਦਾ ਫੈਸਲਾ ਲਿਆ ਹੈ, ਜਿਸ ਤੋਂ ਗੋਵਿੰਦਾ ਬੇਹੱਦ ਖੁਸ਼ ਹਨ। ਗੋਵਿੰਦਾ ਚਾਹੁੰਦੇ ਹਨ ਕਿ ਯਸ਼ਵਰਧਨ ਪੂਰੀ ਤਿਆਰੀ ਨਾਲ ਬਾਲੀਵੁੱਡ 'ਚ ਕਦਮ ਰੱਖਣ। ਇਸ ਲਈ ਉਸ ਨੇ ਯਸ਼ ਨੂੰ ਅਭਿਨੈ ਤੇ ਨਿਰਦੇਸ਼ਨ ਦੀਆਂ ਬਾਰੀਕੀਆਂ ਸਿੱਖਣ ਲਈ ਲੰਡਨ ਭੇਜਿਆ। ਯਸ਼ ਦੀ ਉਮਰ ਅਜੇ ਘੱਟ ਹੈ ਤੇ ਗੋਵਿੰਦਾ ਚਾਹੁੰਦੇ ਹਨ ਕਿ ਉਹ ਅਭਿਨੈ ਦੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਬਾਲੀਵੁੱਡ 'ਚ ਬਤੌਰ ਸਹਾਇਕ ਨਿਰਦੇਸ਼ਕ ਵੀ ਕੁਝ ਫਿਲਮਾਂ ਕਰਨ। ਗੋਵਿੰਦਾ ਨੇ 80-90 ਦੇ ਦਹਾਕੇ 'ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਸੀ। ਭਾਰਤੀ ਸਿਨੇਮਾ ਦੇ ਸਭ ਤੋਂ ਪ੍ਰਸਿੱਧ ਸਿਤਾਰਿਆਂ 'ਚੋਂ ਇਕ ਗੋਵਿੰਦਾ ਨਾ ਸਿਰਫ ਚੰਗੇ ਐਕਟਰ ਹਨ, ਸਗੋਂ ਬਿਹਤਰੀਨ ਤੇ ਦਮਦਾਰ ਡਾਂਸਰ ਵੀ ਹਨ।