FacebookTwitterg+Mail

ਗੋਵਿੰਦਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

govinda harmandir sahib amritsar
30 May, 2019 10:54:39 AM

ਅੰਮ੍ਰਿਤਸਰ (ਅਨਜਾਣ)- ਹਿੰਦੀ ਫਿਲਮਾਂ ਦੇ ਪ੍ਰਸਿੱਧ ਹੀਰੋ ਗੋਵਿੰਦਾ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ, ਜਿਸ ਉਪਰੰਤ ਉਨ੍ਹਾਂ ਕਡ਼ਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਪਰਿਕਰਮਾ ਕੀਤੀ। ਅਦਾਕਾਰ ਗੋਵਿੰਦਾ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
Punjabi Bollywood Tadka
ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਆਹੂਜਾ ਤੇ ਉਨ੍ਹਾਂ ਦੇ ਬੱਚੇ ਟੀਨਾ ਆਹੂਜਾ ਤੇ ਯਸ਼ਵਰਦਨ ਆਹੂਜਾ ਵੀ ਉਨ੍ਹਾਂ ਦੇ ਨਾਲ ਹਾਜ਼ਿਰ ਸਨ। ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਰਜਿੰਦਰ ਸਿੰਘ ਰੂਬੀ ਅਤੇ ਸੂਚਨਾ ਅਧਿਕਾਰੀ ਹਰਿੰਦਰ ਸਿੰਘ ਰੋਮੀ ਨੇ ਉਨ੍ਹਾਂ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।
Punjabi Bollywood Tadka
ਗੋਵਿੰਦਾ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਉਹ ਚੁੱਪ-ਚੁਪੀਤੇ ਆਏ ਅਤੇ ਫਲਾਈਟ ਲੇਟ ਹੋਣ ਕਾਰਨ ਕਾਹਲੀ ’ਚ ਚਲੇ ਗਏ।


Tags: GovindaHarmandir SahibAmritsarBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari