FacebookTwitterg+Mail

ਗੋਵਿੰਦਾ ਦੇ ਭਤੀਜੇ ਜਵਿੰਦਰ ਆਹੂਜਾ ਦੀ ਮੌਤ, ਫਲੈਟ 'ਚੋਂ ਮਿਲੀ ਲਾਸ਼

govinda nephew janwendra ahuja dead
24 January, 2019 04:34:33 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਦੇ ਭਤੀਜੇ ਜਵਿੰਦਰ ਆਹੂਜਾ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਜਵਿੰਦਰ ਦੀ ਉਮਰ ਸਿਰਫ 34 ਸਾਲ ਦੀ ਸੀ ਤੇ ਉਸ ਦੀ ਲਾਸ਼ ਉਸ ਦੇ ਵਰਸੋਵਾ ਵਾਲੇ ਫਲੈਟ 'ਚੋਂ ਮਿਲੀ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਗੋਵਿੰਦਾ ਦੇ ਭਤੀਜੇ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਦਾ ਬਿਆਨ ਆਇਆ ਹੈ, ਜਿਸ ਨੇ ਇਸ ਨੂੰ ਕੁਦਰਤੀ ਮੌਤ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਸ ਘਟਨਾ ਨਾਲ ਪਰਿਵਾਰ ਗਹਿਰੇ ਸਦਮੇ 'ਚ ਹੈ।


ਦੱਸਣਯੋਗ ਹੈ ਕਿ ਜਵਿੰਦਰ ਆਹੂਜਾ ਗੋਵਿੰਦਾ ਦੇ ਭਰਾ ਕਿਰਤੀ ਕੁਮਾਰ ਦਾ ਬੇਟੇ ਸੀ। ਕਿਰਤੀ ਇਕ ਫਿਲਮ ਪ੍ਰੋਡਿਊਸਰ ਤੇ ਡਾਇਰੈਕਟਰ ਹਨ। ਜਵਿੰਦਰ ਖੁਦ ਵੀ ਐਂਟਰਟੇਨਮੈਂਟ ਦੁਨੀਆ ਨਾਲ ਜੁੜੇ ਹੋਏ ਸਨ।


Tags: Govinda Nephew Janwendra Ahuja Dead Apartment

Edited By

Sunita

Sunita is News Editor at Jagbani.