ਮੁੰਬਈ(ਬਿਊਰੋ)— ਲੋਕ ਸੈਲਫੀ ਲੈਣ ਜਾਂ ਤਸਵੀਰ ਕਲਿੱਕ ਕਰਵਾਉਣ ਲਈ ਸਪੈਸ਼ਲ ਤਿਆਰ ਹੁੰਦੇ ਹਨ ਤਾਂ ਕਿ ਉਨ੍ਹਾਂ ਦੀਆਂ ਤਸਵੀਰਾਂ ਚੰਗੀਆਂ ਆਉਣ ਅਤੇ ਉਹ ਉਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਸਕਨ ਪਰ ਸਰਕਾਰੀ ਆਈ. ਡੀ. ਕਾਰਡਸ ’ਚ ਤਿਆਰ ਹੋਣ ਦੇ ਬਾਵਜੂਦ ਵੀ ਤਸਵੀਰਾਂ ਚੰਗੀਆਂ ਨਹੀਂ ਆਉਂਦੀਆਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਲੀਵੁੱਡ ਸੈਲੇਬਸ ਵੀ ਸਰਕਾਰੀ ਆਈ. ਡੀ. ਕਾਰਡਸ ’ਚ ਕੁਝ ਖਾਸ ਨਹੀਂ ਦਿਖਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਬਾਲੀਵੁੱਡ ਸੈਲੇਬਸ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।
ਐਸ਼ਵਰਿਆ ਰਾਏ ਬੱਚਨ
ਸਟਾਈਲ ਆਈਕਨ ਮੰਨੀ ਜਾਣ ਵਾਲੀ ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਦੀ ਤਾਂ ਪੂਰੀ ਦੁਨੀਆ ਦੀਵਾਨੀ ਹੈ ਪਰ ਉਨ੍ਹਾਂ ਦੀ ਪਾਸਪੋਰਟ ਫੋਟੋ ਦੇਖ ਕੇ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ ਕਿ ਐਸ਼ਵਰਿਆ ਰਾਏ ਅਜਿਹੀ ਵੀ ਦਿਖ ਸਕਦੀ ਹੈ।
ਕੰਗਨਾ ਰਣੌਤ
ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਆਪਣੇ ਡ੍ਰੈਸਿੰਗ ਸਟਾਈਲ ਅਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ ਪਰ ਆਪਣੇ ਸਰਕਾਰੀ ਆਈ. ਡੀ. ਕਾਰਡ ’ਚ ਉਹ ਸਿਰਫ ਭੋਲੀ ਜਿਹੀ ਦਿਖਣ ਵਾਲੀ ਲੜਕੀ ਲੱਗ ਰਹੀ ਹੈ।
ਰਿਤੇਸ਼ ਦੇਸ਼ਮੁੱਖ
ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁੱਖ ਦੀ ਐਕਟਿੰਗ ਅਤੇ ਲੁੱਕ ਦੀ ਤਾਂ ਲੜਕੀਆਂ ਦੀਵਾਨੀਆਂ ਹਨ ਪਰ ਗੱਲ ਜੇਕਰ ਉਨ੍ਹਾਂ ਦੇ ਆਧਾਰ ਕਾਰਡ ਦੀ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਪਛਾਣ ਵੀ ਨਹੀਂ ਸਕੋਗੇ। ਇਨ੍ਹਾਂ ਦਾ ਆਧਾਰ ਕਾਰਡ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਬਿਲਕੁੱਲ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਤਸਵੀਰ ਰਿਤੇਸ਼ ਦੇਸ਼ਮੁੱਖ ਦੀ ਹੀ ਹੈ।
ਸ਼ਾਹਰੁਖ ਖਾਨ
ਬਾਲੀਵੁੱਡ ਦੇ ਕਿੰਗ ਆਫ ਰੋਮਾਂਸ ਭਾਵ ਸ਼ਾਹਰੁਖ ਆਪਣੀ ਡੈਸ਼ਿੰਗ ਅਤੇ ਚਾਰਮਿੰਗ ਪਰਸਨੈਲਿਟੀ ਲਈ ਖੂਬ ਪਸੰਦ ਕੀਤੇ ਜਾਂਦੇ ਹਨ ਪਰ ਆਪਣੀ ਪਾਸਪੋਰਟ ਤਸਵੀਰ ’ਚ ਉਹ ਵੀ ਕੁਝ ਖਾਸ ਨਜ਼ਰ ਨਹੀਂ ਆਉਂਦੇ।
ਪ੍ਰਭਾਸ
ਪ੍ਰਭਾਸ ਨੇ ਸਾਊਥ ਦੇ ਨਾਲ-ਨਾਲ ਹਿੰਦੀ ਸਿਨੇਮਾ ’ਚ ਵੀ ਆਪਣੀ ਇਕ ਵੱਖਰੀ ਪਛਾਣ ਬਣਾ ਰੱਖੀ ਹੈ। ਹੈਂਡਸਮ ਅਤੇ ਮਸਕੁਲਰ ਲੁੱਕ ’ਚ ਨਜ਼ਰ ਆਉਣ ਵਾਲੇ ਪ੍ਰਭਾਸ ਆਪਣੇ ਆਧਾਰ ਕਾਰਡ ’ਚ ਆਮ ਵਿਅਕਤੀ ਵਾਂਗ ਹੀ ਦਿਖਦੇ ਹਨ।
ਸੰਨੀ ਲਿਓਨ
ਗਲੈਮਰਸ ਸੰਨੀ ਲਿਓਨ ਤਾਂ ਲੱਖਾਂ ਦਿਲਾਂ ਦੀ ਧੜਕਨ ਹੈ ਪਰ ਕੀ ਤੁਸੀਂ ਦੇਖੀ ਹੈ ਉਨ੍ਹਾਂ ਦੇ ਪਾਸਪੋਰਟ ਦੀ ਇਹ ਤਸਵੀਰ।
ਪਿ੍ਰਯੰਕਾ ਚੋਪੜਾ
ਬਾਲੀਵੁੱਡ ਅਤੇ ਹਾਲੀਵੁੱਡ ਕੁਈਨ ਪਿ੍ਰਯੰਕਾ ਚੋਪੜਾ ਆਪਣੇ ਹੱਟ ਕੇ ਸਟਾਈਲ ਲਈ ਜਾਣੀ ਜਾਂਦੀ ਹੈ ਪਰ ਇਸ ਤਸਵੀਰ ’ਚ ਉਹ ਪੂਰੀ ਤਰ੍ਹਾਂ ਵੱਖਰੀ ਲੱਗ ਰਹੀ ਹੈ।