ਜਲੰਧਰ(ਬਿਊਰੋ)— ਸ਼ਨੀਵਾਰ ਰਾਤ ਮੁੰਬਈ 'ਚ GQ Style Awards 2019 ਦਾ ਆਯੋਜਨ ਹੋਇਆ। ਇਸ ਐਵਾਰਡ ਸ਼ੋਅ 'ਚ ਬਾਲੀਵੁੱਡ ਦੇ ਸਿਤਾਰਿਆਂ ਨੇ ਖਾਸ ਅੰਦਾਜ਼ 'ਚ ਐਂਟਰੀ ਕੀਤੀ। ਇਵੈਂਟ 'ਚ ਸਭ ਤੋਂ ਸਟਾਈਲਿਸ਼ ਲੁੱਕ 'ਚ ਅਨੁਸ਼ਕਾ ਸ਼ਰਮਾ ਅਤੇ ਰਣਵੀਰ ਸਿੰਘ ਦੀ ਐਂਟਰੀ ਹੋਈ। ਅਨੁਸ਼ਕਾ ਸ਼ਰਮਾ ਨੇ ਬਲੈਕ ਅਤੇ ਯੈਲੋ ਕਲਰ ਦਾ ਪੈਂਟਸੂਟ ਪਾਇਆ ਹੋਇਆ ਸੀ। ਆਮਤੌਰ 'ਤੇ ਜਿੱਥੇ ਅਦਾਕਾਰਾ ਗਾਊਂਨ 'ਚ ਨਜ਼ਰ ਆਉਂਦੀ ਹੈ ਉੱਥੇ ਹੀ ਅਨੁਸ਼ਕਾ ਦਾ ਇਹ ਸਟਾਈਲਿਸ਼ ਲੁੱਕ ਪਾਰਟੀ 'ਚ ਸਭ ਤੋਂ ਵੱਖਰਾ ਅਤੇ ਖੂਬਸੂਰਤ ਨਜ਼ਰ ਆਇਆ। ਇਵੈਂਟ 'ਚ ਰਣਵੀਰ ਸਿੰਘ ਬਲੈਕ ਸੂਟ 'ਚ ਪਹੁੰਚੇ। ਰਣਵੀਰ ਦੇ ਸੂਟ 'ਚ ਖਾਸ ਡਿਜ਼ਾਈਨਿੰਗ ਕੀਤੀ ਗਈ ਸੀ। ਰਣਵੀਰ ਇਨ੍ਹੀਂ ਦਿਨੀਂ ਫਿਲਮ '83' ਦੀ ਸ਼ੂਟਿੰਗ 'ਚ ਬਿਜ਼ੀ ਹੈ। ਦਿਲਬਰ ਗਰਲ ਨੋਰਾ ਫਤੇਹੀ ਬਲੈਕ ਡਰੈੱਸ 'ਚ ਨਜ਼ਰ ਆਈ। ਨੋਰਾ ਨੇ ਆਪਣੇ ਲੁੱਕ ਨੂੰ ਰੈੱਡ ਲਪਿਸਟਿਕ ਨਾਲ ਕੰਪਲੀਟ ਕੀਤਾ ਹੋਇਆ ਸੀ। ਇਨ੍ਹਾਂ ਤੋਂ ਇਲਾਵਾ ਇਸ ਇਵੈਂਟ 'ਚ ਹੋਰ ਵੀ ਕਈ ਸਿਤਾਰੇ ਪਹੁੰਚੇ। ਜਿਨ੍ਹਾਂ ਨੇ ਆਪਣੀਆਂ ਅਦਾਵਾਂ ਨਾਲ ਸਭ ਦਾ ਦਿਲ ਜਿੱਤਿਆ। Radhika Apte Fatima Sana Shaikh Ranveer Singh