FacebookTwitterg+Mail

'ਮਿਰਜ਼ਾਪੁਰ' ਦੇ ਨਵੇਂ ਟੀਜ਼ਰ 'ਚ ਸਾਹਮਣੇ ਆਇਆ ਖਤਰਨਾਕ 'ਗੁੱਡੂ ਪੰਡਿਤ'!

guddu pandit
17 October, 2018 04:49:30 PM

ਮੁੰਬਈ (ਬਿਊਰੋ)— ਐਮੇਜ਼ੌਨ ਪ੍ਰਾਈਮ ਵੀਡੀਓ ਓਰੀਜਨਲ ਅਤੇ ਐਕਸੈੱਲ ਐਂਟਰਟੇਨਮੈਂਟ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ ਦੇ ਨਵੇਂ ਟੀਜ਼ਰ 'ਚ ਖਤਰਨਾਕ ਗੁੱਡੂ ਪੰਡਿਤ ਦੀ ਪਛਾਣ ਕਰਵਾਈ ਹੈ। ਟੀਜ਼ਰ ਗੁੱਡੂ ਪੰਡਿਤ ਆਪਣੀ ਸੁਨਹਿਰੀ ਸਲਾਹ ਸਾਂਝੀ ਕਰਦੇ ਹੋਏ ਮਾਰਨ ਦੇ ਨਿਯਮ ਦੱਸਦੇ ਨਜ਼ਰ ਆ ਰਹੇ ਹਨ। ਗੁੱਡੂ ਸੋਚਦਾ ਘੱਟ ਹੈ ਅਤੇ ਮਾਰਦਾ ਜ਼ਿਆਦਾ ਹੈ ਅਤੇ ਹੁਣ ਇਹ ਸ਼ਾਤਿਰ ਦਿਮਾਗ ਮਿਰਜ਼ਾਪੁਰ 'ਚ ਤੂਫਾਨ ਲਿਆਉਣ ਲਈ ਤਿਆਰ ਹੈ। ਅਲੀ ਫੈਜ਼ਲ ਇਸ ਤੋਂ ਪਹਿਲਾਂ ਸ਼ਰੀਫ ਅਤੇ ਸਵੀਟ ਲੜਕੇ ਦੀ ਭੂਮਿਕਾ 'ਚ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ ਅਤੇ ਹੁਣ ਸ਼ਾਤਿਰ ਗੁੱਡੂ ਪੰਡਿਤ ਦੇ ਕਿਰਕਾਰ 'ਚ ਸਾਰਿਆਂ ਨੂੰ ਹੈਰਾਨ ਕਰਨ ਲਈ ਤਿਆਰ ਹਨ।

ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਸ਼ਕਤੀਸ਼ਾਲੀ ਕਾਲੀਨ ਭਈਆ ਦੀ ਭੂਮਿਕਾ 'ਚ ਪੰਕਜ ਤ੍ਰਿਪਾਠੀ ਦੀ ਪਛਾਈ ਕਰਵਾਈ ਸੀ ਅਤੇ ਹੁਣ ਨਿਰਮਾਤਾਵਾਂ ਨੇ ਮਿਰਜ਼ਾਪੁਰ ਦਾ ਇਕ  ਹੋਰ ਦਿਲਚਸਪ ਕਿਰਦਾਰ ਪੇਸ਼ ਕਰ ਦਿੱਤਾ ਹੈ। ਟੀਜ਼ਰ 'ਚ ਹਥਿਆਰ ਤੇ ਗੋਲਾ ਬਾਰੂਦ ਤੇਜ਼ੀ ਨਾਲ ਚੱਲ ਰਿਹਾ ਹੈ। ਕਾਲੀਨ ਭਈਆ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਸ਼ਬਦ ਪੱਥਰ ਦੀ ਲਕੀਰ ਵਾਂਗ ਹਨ— ਜਾਂ ਤਾਂ ਤੁਸੀਂ ਉਨ੍ਹਾਂ ਨਾਲ ਹੋ, ਜਾਂ ਉਸ ਦੇ ਵਿਰੁੱਧ ਹੋ। ਮਿਰਜਾਪੁਰ 'ਚ ਤੁਹਾਡਾ ਸਵਾਗਤ ਹੈ, ਦਿਲ ਦਹਿਲਾ ਦੇਣ ਵਾਲੇ ਐਕਸ਼ਨਾਂ ਨਾਲ ਭਰਪੂਰ ਇਹ ਇਕ ਕਾਨੂੰਨਹੀਣ ਭੂਮੀ ਹੈ, ਜਿੱਥੇ ਨਿਯਮ ਕਾਲੀਨ ਭਈਆ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਦੂਜੇ ਵਲੋਂ ਨਹੀਂ ਰੱਖੇ ਜਾਂਦੇ। ਪੁਨੀਤ ਕ੍ਰਿਸ਼ਣਾ ਅਤੇ ਕਰਨ ਅੰਸ਼ੁਮਾਨ ਵਲੋਂ ਰਚਿਤ, ਅਮੇਜ਼ੌਨ ਪ੍ਰਾਈਮ ਵੀਡੀਓ ਓਰੀਜਨਲ ਦੀ 'ਮਿਰਜ਼ਾਪੁਰ' ਗੁਰਮੀਤ ਸਿੰਘ ਵਲੋਂ ਨਿਰਦੇਸ਼ਤ ਹੈ ਅਤੇ ਐਕਸੈੱਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।


Tags: Guddu Pandit Teaser 2 Mirzapur Ali FazalPrime Original 2018

About The Author

Chanda Verma

Chanda Verma is content editor at Jagbani