ਜਲੰਧਰ— 12 ਮਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਪੰਜਾਬੀ ਫਿਲਮ 'ਲਹੌਰੀਏ' ਦੀ ਪ੍ਰਮੋਸ਼ਨ ਲਈ ਫਿਲਮ ਦੀ ਸਟਾਰਕਾਸਟ 'ਜਗ ਬਾਣੀ' ਦੇ ਵਿਹੜੇ ਪਹੁੰਚੀ। ਇਸ ਦੌਰਾਨ ਅਭਿਨੇਤਾ ਗੁੱਗੂ ਗਿੱਲ ਅਤੇ ਅਭਿਨੇਤਰੀ ਸਰਗੁਣ ਮਹਿਤਾ ਨੇ ਫਿਲਮ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। 'ਲਹੌਰੀਏ' ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਬਖਸ਼ਿਆ ਹੈ।
ਫਿਲਮ 'ਚ ਸਰਗੁਣ ਮਹਿਤਾ, ਅਮਰਿੰਦਰ ਗਿੱਲ, ਨਿਮਰਤ ਖਹਿਰਾ, ਯੁਵਰਾਜ ਹੰਸ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਅਤੇ ਰਾਜੀਵ ਠਾਕੁਰ ਮੁੱਖ ਭੂਮਿਕਾ 'ਚ ਹਨ। 'ਲਹੌਰੀਏ' 'ਚ ਸਰਗੁਣ ਮਹਿਤਾ ਅਤੇ ਅਮਰਿੰਦਰ ਗਿੱਲ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ।