FacebookTwitterg+Mail

ਗੁਲ ਪਨਾਗ ਹੁਣ ਇਸ ਫਿਲਮ 'ਚ ਆਵੇਗੀ ਨਜ਼ਰ

gul panag
21 October, 2019 12:23:12 PM

ਮੁੰਬਈ (ਬਿਊਰੋ) — ਅਦਾਕਾਰਾ ਗੁਲ ਪਨਾਗ ਬਾਲੀਵੁੱਡ ਫਿਲਮ 'ਬਾਈਪਾਸ ਰੋਡ' ਨਜ਼ਰ 'ਚ ਆਵੇਗੀ। ਗੁਲ ਪਨਾਗ ਲੰਮੀ ਬਰੇਕ ਤੋਂ ਬਾਅਦ ਕਿਸੇ ਫਿਲਮ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ 'ਡੋਰ', 'ਮਨੋਰਮਾ ਸਿਕਸ ਫੀਟ ਅੰਡਰ', 'ਸਮਰ 2007' ਅਤੇ 'ਅਬ ਤਕ ਛੱਪਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। 'ਸਿਕੰਦਰ' ਫਿਲਮ 'ਚ ਨਿਭਾਈ ਭੂਮਿਕਾ ਕਰਕੇ ਉਨ੍ਹਾਂ ਨੂੰ ਪਾਲੀਵੁੱਡ 'ਚ ਪਛਾਣ ਮਿਲੀ ਸੀ। ਗੁਲ ਪਨਾਗ ਆਪਣੀਆਂ ਜ਼ਿਆਦਾਤਰ ਫਿਲਮਾਂ 'ਚ ਇਕ-ਇਕ ਮਜ਼ਬੂਤ ਔਰਤ ਦੇ ਕਿਰਦਾਰ 'ਚ ਹੀ ਨਜ਼ਰ ਆਉਂਦੀ ਹੈ। ਫਿਲਮਾਂ ਤੋਂ ਦੂਰ ਰਹਿਣ ਬਾਰੇ ਪੁੱਛੇ ਗਏ ਸਵਾਲ ਦਾ ਇਕ ਵੈਬਸਾਈਟ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ''ਮੈਨੂੰ ਹਾਲ ਹੀ 'ਚ ਕਾਫੀ ਚੰਗੇ ਕਿਰਦਾਰ ਮਿਲੇ ਹਨ ਪਰ ਹੁਣ ਮੈਂ ਇਸ 'ਚ ਖੁਦ ਨੂੰ ਬੰਨ੍ਹ ਨਹੀਂ ਸਕਦੀ। ਮੇਰੇ ਲਈ ਐਕਟਿੰਗ ਹੀ ਸਭ ਕੁਝ ਨਹੀਂ ਹੈ। ਹਮੇਸ਼ਾ ਤੋਂ ਮੈਨੂੰ ਵੱਖ-ਵੱਖ ਖੇਤਰਾਂ 'ਚ ਦਿਲਚਸਪੀ ਰਹੀ ਹੈ।''

 

ਉਸ ਦਾ ਕਹਿਣਾ ਹੈ ਕਿ, ''ਐਕਟਿੰਗ ਨੇ ਮੈਨੂੰ ਦੂਜੇ ਕੰਮਾਂ 'ਚ ਵੀ ਸਮਰੱਥ ਬਣਾਇਆ ਹੈ। ਭਾਵੇਂ ਉਹ ਮੇਰਾ ਸਿਆਸੀ ਕਰੀਅਰ ਹੋਵੇ, ਸੋਸ਼ਲ ਸਰਗਰਮੀ ਹੋਵੇ ਜਾਂ ਫਿਰ ਕੁਝ ਹੋਰ। ਇਹ ਸਭ ਕਰਨ 'ਚ ਮੈਨੂੰ ਐਕਟਿੰਗ ਨੇ ਮਦਦ ਕੀਤੀ ਕਿਉਂਕਿ ਇਕ ਐਕਟ੍ਰੈੱਸ ਦੇ ਰੂਪ 'ਚ ਮੈਂ ਜਨਤਕ ਜੀਵਨ ਜਿਊਣਾ ਸ਼ੁਰੂ ਕੀਤਾ। ਇਸ ਲਈ ਇਕ ਮਸ਼ਹੂਰ ਪਰਸਨੈਲਿਟੀ ਦੇ ਰੂਪ 'ਚ ਮੈਨੂੰ ਪਛਾਣ ਅਤੇ ਇੱਜ਼ਤ ਮਿਲੀ। ਫਿਲਮਾਂ ਤੋਂ ਉਨ੍ਹਾਂ ਦੇ ਬਰੇਕ ਲੈਣ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਉਸ਼ਾਹਿਤ ਹਨ।


Tags: Gul PanagBypass RoadNeil Nitin MukeshAdah SharmaShama SikanderSudhanshu PandeyManish ChaudharyRajit Kapoor

Edited By

Sunita

Sunita is News Editor at Jagbani.