FacebookTwitterg+Mail

ਉਮਰ ਦੇ ਇਸ ਦੌਰ 'ਚ ਅਮਿਤਾਭ ਨੇ ਲਈ ਚੁਣੌਤੀ, ਤਸਵੀਰ ਵਾਇਰਲ

gulabo sitabo first lokk amitabh bachchan
21 June, 2019 02:31:25 PM

ਨਵੀਂ ਦਿੱਲੀ (ਬਿਊਰੋ) — ਮਹਾਨਾਇਕ ਅਮਿਤਾਭ ਬੱਚਨ ਉਮਰ ਦੇ ਇਸ ਦੌਰ 'ਚ ਵੀ ਹਰ ਚੁਣੌਤੀ ਨੂੰ ਲੈਣ ਲਈ ਤਿਆਰ ਰਹਿੰਦੇ ਹਨ। ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ ਫਿਲਮ 'ਗੁਲਾਬੋ ਸਿਤਾਬੋ' ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਇਕ ਖੜੂਸ ਬੁੱਢੇ ਦੇ ਕਿਰਦਾਰ 'ਚ ਨਜ਼ਰ ਆਉਣਗੇ। ਅਮਿਤਾਭ ਦਾ ਮੇਕਅੱਪ ਇਸ ਤਰੀਕੇ ਨਾਲ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਉਹ ਅਮਿਤਾਭ ਬੱਚਨ ਸਾਹਿਬ ਹੀ ਹਨ। ਦੱਸ ਦਈਏ ਕਿ ਫਿਲਮ 'ਗੁਲਾਬੋ ਸਿਤਾਬੋ' ਦੀ ਸ਼ੂਟਿੰਗ ਲਖਨਊ 'ਚ ਸ਼ੁਰੂ ਹੋ ਚੁੱਕੀ ਹੈ ਤੇ ਅਮਿਤਾਭ ਬੱਚਨ ਨੇ ਆਪਣੇ ਹਿੱਸੇ ਦੀ ਸ਼ੂਟਿੰਗ 'ਚ ਲੱਗ ਵੀ ਗਏ ਹਨ। ਅਮਿਤਾਭ ਨੇ ਆਪਣੀ ਨਵੀਂ ਫਿਲਮ ਬਾਰੇ ਟਵਿਟਰ 'ਤੇ ਆਪਣੇ ਫੈਨਜ਼ ਨੂੰ ਜਾਣਕਾਰੀ ਦਿੰਦੇ ਹੋਏ ਆਪਣੇ ਲੁੱਕ ਬਾਰੇ ਵੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਅਮਿਤਾਭ ਬੱਚਨ ਦੀ ਫਿਲਮ ਦੇ ਸੈੱਟਸ ਤੋਂ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਸੁਜੀਤ ਸਰਕਾਰ ਤੇ ਫਿਲਮ ਦੇ ਪ੍ਰੋਡਿਊਸਰਾਂ ਨੇ ਫਿਲਮ ਨਾਲ ਜੁੜੇ ਲੋਕਾਂ ਨੂੰ ਖੂਬ ਫਟਕਾਰ ਲਾਈ ਅਤੇ ਸ਼ੂਟਿੰਗ ਦੀ ਜਗ੍ਹਾ 'ਤੇ ਸਕਿਊਰਿਟੀ ਵਧਾ ਦਿੱਤੀ ਗਈ।


ਅਮਿਤਾਭ ਦੀ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਫਿਲਮ ਮੇਕਰਸ ਨੇ ਅਮਿਤਾਭ ਬੱਚਨ ਦਾ ਬਤੌਰ ਆਦਮੀ ਦਾ ਲੁੱਕ ਖੁਦ ਵੀ ਰਿਲੀਜ਼ ਕਰ ਦਿੱਤਾ ਹੈ। ਤਰਣ ਆਦਰਸ਼ ਨੇ ਟਵਿਟਰ 'ਤੇ ਇਹ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ, ''ਤੁਸੀਂ ਅਮਿਤਾਭ ਬੱਚਨ ਦਾ ਨਵਾਂ ਰੂਪ ਦੇਖ ਸਕਦੇ ਹੋ। ਇਸ ਤਸਵੀਰ 'ਚ ਅਮਿਤਾਭ ਬੱਚਨ ਵੱਡੀ ਦਾੜ੍ਹੀ ਨਾਲ ਚਸ਼ਮਾ ਲਾਏ ਨਜ਼ਰ ਆ ਰਹੇ ਹਨ। ਸੁਜੀਤ ਸਰਕਾਰ ਨਾਲ 'ਪੀਕੂ' ਫਿਲਮ ਤੋਂ ਬਾਅਦ ਅਮਿਤਾਭ ਬੱਚਨ ਦੀ 'ਗੁਲਾਬੋ ਸਿਤਾਬੋ' ਦੂਜੀ ਫਿਲਮ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਨਾਲ ਆਯੂਸ਼ਮਾਨ ਖੁਰਾਣਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਕਾਮੇਡੀ ਡਰਾਮਾ ਹੋਣ ਵਾਲੀ ਹੈ। ਅਮਿਤਾਭ ਬੱਚਨ ਦੀ ਇਹ ਫਿਲਮ 24 ਅਪ੍ਰੈਲ, 2020 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Amitabh BachchanGulabo SitaboAyushmann KhurranaShoojit SircarViralNew PosterBollywood Celebrity

Edited By

Sunita

Sunita is News Editor at Jagbani.