FacebookTwitterg+Mail

ਮੁੰਬਈ ਦੀ ਬਸਤੀ 'ਚ 25 ਦਿਨ ਰਹੇ ਰਣਵੀਰ ਤੇ ਆਲੀਆ

gully boy
02 February, 2019 04:05:55 PM

ਮੁੰਬਈ(ਬਿਊਰੋ)— 'ਗਲੀ ਬੁਆਏ' ਦਾ ਟੀਜ਼ਰ ਅਤੇ ਟਰੇਲਰ ਨੇ ਦਰਸ਼ਕਾਂ ਵਿਚਕਾਰ ਕਾਫੀ ਬੇਸਬਰੀ ਪੈਦਾ ਕਰ ਦਿੱਤੀ ਹੈ, ਇਸ ਦੇ ਨਾਲ ਹੀ ਰਣਵੀਰ ਸਿੰਘ ਦਾ ਰੈਪਰ ਕਿਰਦਾਰ ਸੁਰਖੀਆਂ 'ਚ ਛਾਇਆ ਹੋਇਆ ਹੈ। ਇਹ ਯਕੀਨਨ ਕਰਨ ਲਈ ਕਿ ਸਟਰੀਟ ਦੇ ਇਕ ਭੂਮੀਗਤ ਰੈਪਰ ਦੀ ਜ਼ਿੰਦਗੀ ਨੂੰ ਸਭ ਤੋਂ ਪ੍ਰਮਾਣਿਕ ਤਰੀਕੇ ਨਾਲ ਪਰਦੇ 'ਤੇ ਪੇਸ਼ ਕੀਤਾ ਜਾਵੇ, ਨਿਰਦੇਸ਼ਕ ਜੋਆ ਅਖ਼ਤਰ ਨੇ ਆਪਣੇ ਪ੍ਰਮੁੱਖ ਕਲਾਕਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਨਾਲ ਅਸਲੀ ਥਾਵਾਂ 'ਤੇ ਫਿਲਮ ਦੀ ਸ਼ੂਟਿੰਗ ਨੂੰ ਅੰਜ਼ਾਮ ਦਿੱਤਾ ਹੈ।
ਇਸ ਦੀ ਪੁਸ਼ਟੀ ਕਰਦੇ ਹੋਏ ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ,''ਰਣਵੀਰ ਅਤੇ ਆਲੀਆ ਨੇ ਮੁੰਬਈ ਦੀਆਂ ਮਲੀਨ ਬਸਤੀਆਂ 'ਚ 25 ਦਿਨਾਂ ਤੱਕ ਸ਼ੂਟਿੰਗ ਕੀਤੀ ਸੀ । ਉਨ੍ਹਾਂ ਦੇ ਜ਼ਿਆਦਾਤਰ ਦ੍ਰਿਸ਼ਾਂ ਨੂੰ ਬਸਤੀ ਦੇ ਖੁੱਲ੍ਹੇ ਖੇਤਰ 'ਚ ਸ਼ੂਟ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਕੁਝ ਨੂੰ ਟਰੇਲਰ 'ਚ ਦੇਖਿਆ ਗਿਆ ਸੀ। ਦੋਵਾਂ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨਾਲ ਨਿਆ ਕਰਨ 'ਚ ਕੋਈ ਕਸਰ ਨਹੀਂ ਛੱਡੀ ਹੈ।”
ਫਿਲਮ 'ਗਲੀ ਬੁਆਏ' ਨਾਲ ਪਹਿਲੀ ਵਾਰ ਵੱਡੇ ਪਰਦੇ 'ਤੇ ਆਲੀਆ ਨਾਲ ਨਜ਼ਰ ਆਉਣ ਵਾਲੇ ਐਕਟਰ ਰਣਵੀਰ ਸਿੰਘ ਫਿਲਮ 'ਚ ਇਕ ਸਟਰੀਟ ਰੈਪਰ ਦੀ ਭੂਮਿਕਾ ਨਿਭਾ ਰਹੇ ਹਨ। ਆਲੀਆ ਭੱਟ ਐਕਸੈੱਲ ਐਂਟਰਟੇਨਮੈਂਟ ਅਤੇ ਜੋਆ ਅਖਤਰ ਨਾਲ ਪਹਿਲੀ ਵਾਰ ਅਭਿਨੈ ਕਰ ਰਹੀ ਹੈ ਅਤੇ ਫਿਲਮ 'ਚ ਅਣਦੇਖੇ ਲੁੱਕ 'ਚ ਨਜ਼ਰ ਆਵੇਗੀ। ਫਿਲਮ 'ਗਲੀ ਬੁਆਏ' 14 ਫਰਵਰੀ 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Gully BoyRanveer SinghAlia BhattZoya AkhtarMumbai

About The Author

manju bala

manju bala is content editor at Punjab Kesari