FacebookTwitterg+Mail

ਰਣਵੀਰ ਦੇ ਲੁੱਕ 'ਤੇ ਫੈਨਜ਼ ਨੇ ਕੀਤੇ ਅਜਿਹੇ ਫਨੀ ਕੁਮੈਂਟ

gully boy
12 February, 2019 09:50:32 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਜੋ ਕਿ ਹਮੇਸ਼ਾ ਹੀ ਆਪਣੀ ਡ੍ਰੈੱਸਿੰਗ ਸੈਂਸ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਪੋਸਟ ਹੇਠਾਂ ਕਾਫੀ ਫਨੀ ਕੁਮੈਂਟ ਆਉਣੇ ਸ਼ੁਰੂ ਹੋ ਗਏ।

Punjabi Bollywood Tadka

ਦੱਸ ਦਈਏ ਇਨ੍ਹਾਂ ਤਸਵੀਰਾਂ 'ਚ ਰਣਵੀਰ ਸਿੰਘ ਨੇ ਅਜੀਬੋ-ਗਰੀਬ ਜਿਹੀ ਜੈਕਟ ਪਾਈ ਹੋਈ ਹੈ। ਇਸ ਡਰੈੱਸ 'ਤੇ ਲੋਕਾਂ ਦੇ ਮਜ਼ੇਦਾਰ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ।

Punjabi Bollywood Tadka

ਇਸ ਤੋਂ ਪਹਿਲਾਂ ਵੀ ਕਈ ਵਾਰੀ ਰਣਵੀਰ ਸਿੰਘ ਆਪਣੇ ਕੱਪੜਿਆਂ ਕਾਰਨ ਚਰਚਾ 'ਚ ਰਹੇ ਚੁੱਕੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਰਣਵੀਰ ਸਿੰਘ ਬਹੁਤ ਜਲਦ ਜ਼ੋਯਾ ਅਖਤਰ ਦੀ ਫਿਲਮ 'ਗਲੀ ਬੁਆਏ' 'ਚ ਆਲੀਆ ਭੱਟ ਨਾਲ ਨਜ਼ਰ ਆਉਣ ਵਾਲੇ ਹਨ।

Punjabi Bollywood Tadka

ਇਹ ਫਿਲਮ 14 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਰਣਵੀਰ ਸਿੰਘ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਬਾ' 'ਚ ਸਾਰਾ ਅਲੀ ਖਾਨ ਨਾਲ ਨਜ਼ਰ ਆਏ ਸਨ। ਉਨ੍ਹਾਂ ਦੀ ਇਹ ਫਿਲਮ ਕਾਫੀ ਸੁਪਰਹਿੱਟ ਰਹੀ।

Punjabi Bollywood Tadka


Tags: Gully Boy Ranveer Singh Alia Bhatt Zoya Akhtar Bollywood Celebrity

Edited By

Sunita

Sunita is News Editor at Jagbani.