FacebookTwitterg+Mail

ਬੀ. ਆਈ. ਐੱਫ. ਏ. ਐੱਨ. 'ਚ 'ਗਲੀ ਬੁਆਏ' ਸਰਵਸ੍ਰੇਸ਼ਠ ਏਸ਼ੀਆਈ ਫਿਲਮ

gully boy
08 July, 2019 09:52:02 AM

ਮੁੰਬਈ(ਬਿਊਰੋ)— ਜੋਯਾ ਅਖਤਰ ਨੇ 'ਬੁਕਿਆਨ ਇੰਟਰਨੈਸ਼ਨਲ ਫੈਂਟੈਸਟਿਕ ਫਿਲਮ ਫੈਸਟੀਵਲ' (ਬੀ. ਆਈ. ਐੱਫ. ਏ. ਐੱਨ.) 2019 'ਚ 'ਗਲੀ ਬੁਆਏ' ਨੂੰ ਏਸ਼ੀਆ ਦੀ ਸਰਵਸ੍ਰੇਸ਼ਠ ਫਿਲਮ ਚੁਣੇ ਜਾਣ 'ਤੇ ਧੰਨਵਾਦ ਪ੍ਰਗਟਾਇਆ ਹੈ। ਰਣਵੀਰ ਸਿੰਘ ਤੇ ਆਲੀਆ ਭੱਟ ਸਟਾਰਰ ਇਸ ਫਿਲਮ ਨੂੰ 'ਐੱਨ.ਈ.ਟੀ.ਪੀ.ਏ.ਸੀ.' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਜੋਯਾ ਅਖਤਰ ਨੇ ਇਕ ਬਿਆਨ 'ਚ ਕਿਹਾ ਕਿ ਜਦੋਂ ਅਸੀਂ ਇਕ ਫਿਲਮ ਬਣਾਉਂਦੇ ਹਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਸ ਫਿਲਮ ਨੂੰ ਦੇਖਣ। ਕਹਾਣੀ ਦੂਰ-ਦੂਰ ਤੱਕ ਪਹੁੰਚੇ ਕਿਉਂਕਿ ਇਸ ਨਾਲ ਦੁਨਿਆਵੀ ਸਰਹੱਦਾਂ ਛੋਟੀਆਂ ਹੁੰਦੀਆਂ ਹਨ।
Punjabi Bollywood Tadka

ਉਨ੍ਹਾਂ ਕਿਹਾ ਕਿ ਅਸੀਂ ਇਕਰੂਪਤਾ ਦੇਖਦੇ ਹਾਂ, ਅਸੀਂ ਮਾਨਵਤਾ ਦੇ ਆਮ ਆਧਾਰ ਨੂੰ ਦੇਖਦੇ ਹਾਂ ਅਤੇ ਇਕ-ਦੂਜੇ ਨੂੰ ਪਛਾਣਦੇ ਹਾਂ, ਜੋ ਸਾਨੂੰ ਨੇੜੇ ਲੈ ਕੇ ਆਉਂਦਾ ਹੈ। ਬੀ.ਆਈ.ਐੱਫ.ਏ.ਐੱਨ. ਅਤੇ ਐੱਨ.ਈ.ਟੀ.ਪੀ.ਏ.ਸੀ. 'ਚ 'ਗਲੀ ਬੁਆਏ' ਨੂੰ ਸਨਮਾਨਿਤ ਕੀਤੇ ਜਾਣ 'ਤੇ ਉਹ ਬਹੁਤ ਖੁਸ਼ ਹਨ। ਦੱਸਣਯੋਗ ਹੈ ਕਿ ਜ਼ੋਯਾ ਅਖਤਰ ਦੀ ਫਿਲਮ 'ਗੁਲੀ ਬੁਆਏ' ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਸੀ। ਇਸ ਫਿਲਮ 'ਚ ਪਹਿਲੀ ਵਾਰ ਬਾਲੀਵੁੱਡ ਐਕਟਰ ਰਣਵੀਰ ਨੂੰ ਇਕ ਰੈਪਰ ਦੇ ਰੂਪ 'ਚ ਦੇਖਿਆ ਗਿਆ।


Tags: Gully BoyZoya AkhtarNETPACA South Korean Film FestRanveer SinghAlia Bhatt

About The Author

manju bala

manju bala is content editor at Punjab Kesari