FacebookTwitterg+Mail

ਆਸਕਰ ਦੀ ਦੌੜ ’ਚੋਂ ਬਾਹਰ ਹੋਈ ਫਿਲਮ ‘ਗਲੀ ਬੁਆਏ’

gully boy
18 December, 2019 11:22:41 AM

ਲਾਸ ਏਂਜਲਸ(ਬਿਊਰੋ)- ਡਾਇਰੈਕਟਰ ਜ਼ੋਇਆ ਅਖਤਰ ਦੀ ‘ਗਲੀ ਬੁਆਏ’ ਆਸਕਰ ਦੀ ਅੰਤਰਰਾਸ਼ਟਰੀ ਫੀਚਰ ਫਿਲਮ ਦੀ ਸ਼੍ਰੇਣੀ ’ਚੋਂ ਬਾਹਰ ਹੋ ਗਈ ਹੈ। ਰਣਵੀਰ ਸਿੰਘ ਸਟਾਰਰ ਫਿਲਮ ਟਾਪ-10 ਵਿਚ ਆਪਣੀ ਜਗ੍ਹਾ ਬਣਾਉਣ ਵਿਚ ਨਾਕਾਮ ਰਹੀ, ਜਿਸ ਦੇ ਅਗਲੇ ਰਾਊਂਡ ਵਿਚ 92ਵੇਂ ਅਕੈਡਮੀ ਪੁਰਸਕਾਰ ਲਈ ਵੋਟਿੰਗ ਹੋਣੀ ਸੀ। ਇਸ ਸ਼੍ਰੇਣੀ ਵਿਚ 91 ਫਿਲਮਾਂ ਦੀ ਚੋਣ ਕੀਤੀ ਗਈ ਸੀ। ਇਸ ਸ਼੍ਰੇਣੀ ਵਿਚ ਟਾਪ ਵਿਚ ਟਾਪ-10 ਸੂਚੀ ਵਿਚ ਜਗ੍ਹਾ ਬਣਾਉਣ ਵਾਲੀਆਂ ਫਿਲਮਾਂ ‘ਪੈਰਾਸਾਈਟ’, ‘ਪੇਨ ਐਂਡ ਗਲੋਰੀ’, ‘ਦਿ ਪੇਂਟੇਡ ਬਰਡ’, ‘ਟਰੁੱਥ ਐਂਡ ਗਲੋਰੀ’, ‘ਦਿ ਪੇਂਡੇਡ ਬਰਡ‘, ‘ਟਰੁੱਥ ਐਂਡ ਜਸਟਿਸ’, ‘ਲੇਸ ਮਿਸਰੇਬਲ’, ‘ਦੋਜ਼ ਹੂ ਰਿਮੇਂਡ’, ‘ਹਨੀਲੈਂਡ’,‘ਕਾਰਪਸ ਕ੍ਰਿਸਟੀ’, ‘ਬੀਨਪੋਲ’ ਅਤੇ ‘ਅਟਲਾਂਟਿਕਾ’ ਹੈ। ਅਕੈਡਮੀ ਦੇ 92ਵੇਂ ਪੁਰਸਕਾਰ ਲਈ ਨਾਮਜ਼ਦਗੀ ਦਾ ਐਲਾਨ 13 ਜਨਵਰੀ 2020 ਨੂੰ ਕੀਤਾ ਜਾਵੇਗਾ।


Tags: Gully BoyRanveer SinghAlia BhattFilm CategoryOscars 2020

About The Author

manju bala

manju bala is content editor at Punjab Kesari