FacebookTwitterg+Mail

ਜ਼ੋਯਾ ਅਖਤਰ ਦੀ ਫਿਲਮ 'ਗਲੀ ਬੁਆਏ' ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

gully boy gets overwhelming response
14 February, 2019 04:18:11 PM

ਮੁੰਬਈ(ਬਿਊਰੋ)— ਜ਼ੋਯਾ ਅਖਤਰ ਦੀ ਫਿਲਮ 'ਗਲੀ ਬੁਆਏ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਰਖੀਆਂ 'ਚ ਛਾਈ ਹੋਈ ਸੀ। ਫਿਲਮ ਦੇ ਗੀਤ ਪਹਿਲਾਂ ਹੀ ਫੈਨਜ਼ ਦੀ ਜ਼ੁਬਾਨ 'ਤੇ ਚੜ੍ਹ ਚੁੱਕੇ ਹਨ। ਇਸ ਫਿਲਮ 'ਚ ਪਹਿਲੀ ਵਾਰ ਬਾਲੀਵੁੱਡ ਐਕਟਰ ਰਣਵੀਰ ਨੂੰ ਇਕ ਰੈਪਰ ਦੇ ਰੂਪ 'ਚ ਦੇਖਿਆ ਗਿਆ। ਉਥੇ ਹੀ ਇਕ ਵਾਰ ਫਿਰ ਆਲੀਆ ਭੱਟ ਨੇ ਸਾਬਿਤ ਕਰ ਦਿੱਤਾ ਹੈ ਕਿ ਐਕਟਿੰਗ 'ਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।

 

ਦੱਸ ਦੇਈਏ ਕਿ ਜ਼ੋਯਾ ਅਖਤਰ ਦੀ ਇਸ ਫਿਲਮ ਨੂੰ ਫੈਨਜ਼ ਦਾ ਕਾਫੀ ਪਿਆਰ ਮਿਲ ਰਿਹਾ ਹੈ। ਜ਼ੋਯਾ ਇਸ ਤੋਂ ਪਹਿਲਾਂ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਅਤੇ 'ਦਿਲ ਧੜਕਣੇ ਦੋ' ਵਰਗੀਆਂ ਵੱਡੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਇਸ ਲਈ ਉਨ੍ਹਾਂ ਦੀ ਇਸ ਫਿਲਮ ਤੋਂ ਵੀ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ। ਜ਼ੋਯਾ ਅਖਤਰ ਨੇ ਇਸ ਫਿਲਮ ਦੇ ਮਾਧਿਅਮ ਨਾਲ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹਿਆ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਰੋਜ਼ ਕੜੀ ਮਿਹਨਤ ਕਰਦੇ ਹਨ। ਫਿਲਮ ਨੇ ਆਪਣੀ ਰਿਲੀਜ਼ਿੰਗ ਦੇ ਨਾਲ ਟਵਿਟਰ 'ਤੇ ਹਲਚਲ ਮਚਾ ਦਿੱਤੀ ਹੈ।

ਪ੍ਰਸ਼ੰਸਕਾਂ ਵੱਲੋਂ ਇਸ ਨੂੰ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈ। ਪ੍ਰਸ਼ੰਸਕਾਂ ਨੇ ਕੁਝ ਇਸ ਤਰ੍ਹਾਂ ਜ਼ਾਹਿਰ ਕੀਤੀਆਂ ਆਪਣੀਆਂ ਪ੍ਰਤੀਕਿਰਿਆਵਾਂ— 

 


Tags: Gully BoyZoya AkhtarRanveer Singh Alia BhattBollywood Celebrity Newsਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari