FacebookTwitterg+Mail

'ਦੂਰੀ' ਗੀਤ ਨਾਲ ਰਣਵੀਰ ਨੇ ਫੈਨਜ਼ ਨੂੰ ਕੀਤਾ ਭਾਵੁਕ, ਵੀਡੀਓ

gully boy new song doori
29 January, 2019 11:13:36 AM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਜੋ ਕਿ ਬਹੁਤ ਜਲਦ ਅਦਾਕਾਰਾ ਆਲੀਆ ਭੱਟ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਫਿਲਮ 'ਗਲੀ ਬੁਆਏ' ਜਿਸ ਦੇ ਬੈਕ-ਟੂ-ਬੈਕ ਗੀਤ ਆ ਰਹੇ ਹਨ ਅਤੇ ਰਣਵੀਰ ਸਿੰਘ ਆਪਣੀ ਆਵਾਜ਼ ਨਾਲ ਲੋਕਾਂ ਦਾ ਖੂਬ ਮਨੋਰੰਜਨ ਵੀ ਕਰ ਰਹੇ ਹਨ। ਹਾਲ ਹੀ 'ਗਲੀ ਬੁਆਏ' ਦਾ ਨਵਾਂ ਗੀਤ 'ਦੂਰੀ' ਰਿਲੀਜ਼ ਹੋਇਆ ਹੈ, ਜਿਸ ਨੂੰ ਰਣਵੀਰ ਸਿੰਘ ਨੇ ਗਾਇਆ ਹੈ। ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। 


ਦੱਸ ਦਈਏ ਕਿ ਇਸ ਗੀਤ ਨੂੰ ਰਣਵੀਰ ਸਿੰਘ ਨੇ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ। ਇਸ ਗੀਤ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕੋ ਸ਼ਹਿਰ 'ਚ ਰਹਿ ਰਹੇ ਲੋਕਾਂ ਵਿਚਕਾਰ ਕਿੰਨਾ ਫਰਕ ਹੈ ਤੇ ਕਿਵੇਂ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਗੀਤ ਦੇ ਬੋਲ ਜਾਵੇਦ ਅਖਤਰ ਤੇ Divine ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਰਿਸ਼ੀ ਰਿਚ ਨੇ ਦਿੱਤਾ ਹੈ। ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਜਾ ਰਿਹਾ ਹੈ। ਰਣਵੀਰ ਸਿੰਘ ਫਿਲਮ 'ਚ ਇਕ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ, ਜੋ ਕਿ ਮੁੰਬਈ ਦੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਫਿਲਮ 'ਚ ਆਲੀਆ ਭੱਟ ਉਨ੍ਹਾਂ ਦੀ ਪ੍ਰੇਮੀਕਾ ਦੀ ਭੂਮਿਕਾ 'ਚ ਨਜ਼ਰ ਆਵੇਗੀ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਦੋਵਾਂ ਦੀ ਕੈਮਿਸਟਰੀ ਬਹੁਤ ਹੀ ਖੂਬਸੂਰਤ ਨਜ਼ਰ ਆਈ। ਫਿਲਮ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਿਵੇਂ ਇਕ ਗੱਭਰੂ ਮੁੰਬਈ ਦੀਆਂ ਝੁੱਗੀਆਂ 'ਚੋਂ ਉੱਠ ਕੇ ਇਕ ਮਸ਼ਹੂਰ ਰੈਪਰ ਬਣਦਾ ਹੈ। ਜ਼ੋਯਾ ਅਖਤਰ ਦੀ ਫਿਲਮ 'ਗਲੀ ਬੁਆਏ' 14 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Doori Gully Boy Ranveer Singh Alia Bhatt Javed Akhtar Divine Rishi Rich Zoya Akhtar

Edited By

Sunita

Sunita is News Editor at Jagbani.