FacebookTwitterg+Mail

ਆਖਿਰ ਕਿਉਂ ਹੋਈ ਸੀ ‘Cassette King’ ਗੁਲਸ਼ਨ ਕੁਮਾਰ ਦੀ ਹੱਤਿਆ ?

gulshan kumar
12 August, 2017 02:20:54 PM

ਮੁੰਬਈ— ਟੀ-ਸੀਰੀਜ਼ ਅੱਜ ਭਾਰਤ ਦੀ ਸਭ ਤੋਂ ਵੱਡੀ ਮਿਊਜ਼ਿਕ ਕੰਪਨੀਆਂ ਵਿਚ ਸ਼ਾਮਲ ਹੈ ਪਰ ਜਿਸ ਵਿਅਕਤੀ ਨੇ ਟੀ–ਸੀਰੀਜ਼ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਅੱਜ ਉਹ ਇਸ ਦੁਨੀਆ ਵਿਚ ਨਹੀਂ ਹੈ। ਇੱਥੇ ਗੱਲ ਹੋ ਰਹੀ ਹੈ ਕੈਸੇਟ ਕਿੰਗ ਦੇ ਨਾਂ ਤੋਂ ਮਸ਼ਹੂਰ ਗੁਲਸ਼ਨ ਕੁਮਾਰ ਦੀ।

Punjabi Bollywood Tadka

ਭਲੇ ਹੀ ਗੁਲਸ਼ਨ ਕੁਮਾਰ ਅੱਜ ਸਾਡੇ ਵਿਚ ਨਹੀਂ ਹੈ ਪਰ ਉਨ੍ਹਾਂ ਦੀ ਸਫਲਤਾ ਦੀ ਕਹਾਣੀ ਅਤੇ ਸੰਘਰਸ਼ ਅੱਜ ਵੀ ਲੋਕਾਂ ਲਈ ਇੱਕ ਮਿਸਾਲ ਹੈ। ਘੱਟ ਹੀ ਸਮੇਂ ਵਿਚ ਗੁਲਸ਼ਨ ਕੁਮਾਰ ਨੇ ਆਪਣੇ ਲਈ ਅਜਿਹੀ ਸਫਲਤਾ ਕਮਾ ਲਈ ਸੀ ਕਿ ਉਹ ਕੁਝ ਲੋਕਾਂ ਦੀਆਂ ਅੱਖਾਂ ਵਿਚ ਖਟਕਣ ਲੱਗੀ ਅਤੇ ਸ਼ਾਇਦ ਇਸ ਵਜ੍ਹਾ ਤੋਂ ਉਨ੍ਹਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

Punjabi Bollywood Tadka

ਲੋਕਾਂ ਨੂੰ ਸ਼ਾਇਦ ਇਹ ਰਾਸ ਨਹੀਂ ਆਇਆ ਕਿ ਇੱਕ ਛੋਟੀ ਜਿਹੀ ਮਿਊਜ਼ਿਕ ਕੰਪਨੀ ਤੋਂ ਸ਼ੁਰੂਆਤ ਕਰਨ ਵਾਲਾ ਵਿਅਕਤੀ ਕਿਵੇਂ ਮਿਊਜ਼ਿਕ ਜਗਤ ਵਿਚ ਤਹਿਲਕਾ ਮਚਾ ਸਕਦਾ ਹੈ? ਦਿੱਲੀ ਦੇ ਪੰਜਾਬੀ ਪਰਿਵਾਰ ਵਿਚ ਜੰਮੇ ਗੁਲਸ਼ਨ ਕੁਮਾਰ ਛੋਟੀ ਉਮਰ ਤੋਂ ਹੀ ਵੱਡੇ ਸੁਪਨੇ ਵੇਖਦੇ ਸਨ। ਇਕ ਜੂਸ ਦੀ ਦੁਕਾਨ ਤੋਂ ਪੈਸੇ ਕਮਾਉਣਾ ਸ਼ੁਰੂ ਕਰ ਦਿੱਤਾ। ਗੁਲਸ਼ਨ ਨੂੰ ਬਚਪਨ ਤੋਂ ਹੀ ਮਿਊਜ਼ਿਕ ਦਾ ਸ਼ੌਕ ਸੀ, ਇਸ ਲਈ ਉਹ ਓਰਿਜਿਨਲ ਗੀਤਾਂ ਨੂੰ ਆਪਣੇ ਆਪ ਦੀ ਆਵਾਜ਼ ਵਿਚ ਰਿਕਾਰਡ ਕਰਕੇ ਉਨ੍ਹਾਂ ਨੂੰ ਘੱਟ ਮੁੱਲ ਵਿਚ ਵੇਚਣ ਲੱਗੇ। ਗੁਲਸ਼ਨ ਨੂੰ ਜਦੋਂ ਦਿੱਲੀ ਵਿਚ ਤਰੱਕੀ ਦੇ ਲੱਛਣ ਨਹੀਂ ਵਿਖੇ ਤਾਂ ਉਨ੍ਹਾਂ ਨੇ ਮੁੰਬਈ ਜਾਣ ਦਾ ਫੈਸਲਾ ਲਿਆ। 

Punjabi Bollywood Tadka
ਮੁੰਬਈ ਵਿਚ ਜਦੋਂ ਗੁਲਸ਼ਨ ਸਫਲਤਾ ਪਾਉਣ ਲੱਗੇ ਪਰ 12 ਅਗਸਤ 1997 ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ। ਸੂਤਰਾਂ ਦੇ ਅਨੁਸਾਰ ਗੁਲਸ਼ਨ ਦੀ ਹੱਤਿਆ ਕਰਨ ਲਈ ਸ਼ਾਰਪ ਸ਼ੂਟਰਜ਼ ਲਿਆਏ ਗਏ ਸਨ। 12 ਅਗਸਤ ਨੂੰ ਮੁੰਬਈ ਦੇ ਅੰਧੇਰੀ ਪੱਛਮ ਦੇ ਜੀਤ ਨਗਰ ਵਿਚ ਜੀਤੇਸ਼ਵਰ ਮਹਾਦੇਵ ਮੰਦਿਰ ਦੇ ਬਾਹਰ ਗੁਲਸ਼ਨ 'ਤੇ ਬਦਮਾਸ਼ਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ।

Punjabi Bollywood Tadka

ਹੱਤਿਆ ਦੇ ਇਲਜ਼ਾਮ ਵਿਚ ਅਬਦੁਲ ਰਊਫ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਸ ਸਮੇਂ ਉਨ੍ਹਾਂ ਦੀ ਹੱਤਿਆ ਲਈ ਸੰਗੀਤ ਨਿਰਦੇਸ਼ਕ ਨਦੀਮ ਨੂੰ ਹੀ ਜ਼ਿੰਮੇਦਾਰ ਮੰਨਿਆ ਜਾ ਰਿਹਾ ਸੀ। ਸਾਲ 2001 ਵਿਚ ਰਊਫ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਅਪ੍ਰੈਲ 2002 ਵਿਚ ਉਸ ਨੂੰ ਜੀਵਨ ਭਰ ਦੀ ਸਜ਼ਾ ਸੁਣਾਈ ਗਈ। ਇਸ ਵਿਚ ਰਊਫ ਜੇਲ ਤੋਂ ਫਰਾਰ ਹੋ ਗਿਆ ਅਤੇ ਉਹ ਬਾਂਗਲਾਦੇਸ਼ ਭੱਜ ਗਿਆ ਗੁਲਸ਼ਨ ਕੁਮਾਰ ਦੀ ਹੱਤਿਆ ਦੇ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਬੁਰੀ ਤਰ੍ਹਾਂ ਬਿਖਰ ਚੁੱਕਿਆ ਸੀ ਅਤੇ ਸਾਰੀ ਜ਼ਿੰਮੇਦਾਰੀ ਉਨ੍ਹਾਂ ਦੇ ਪੁੱਤਰ ਭੂਸ਼ਣ ਕੁਮਾਰ 'ਤੇ ਆ ਗਈ। ਭੂਸ਼ਣ ਨੇ ਬਖੂਬੀ ਪਿਓ ਦੇ ਮਿਹਨਤ ਨਾਲ ਖੜੇ ਕੀਤੇ ਹੋਏ ਕੰਮ-ਕਾਜ ਨੂੰ ਸੰਭਾਲਿਆ ਅਤੇ ਅੱਜ ਟੀ-ਸੀਰੀਜ਼ ਭਾਰਤ ਦੀ ਸਭ ਤੋਂ ਵੱਡੀ ਮਿਊਜ਼ਿਕ ਕੰਪਨੀਆਂ 'ਚੋਂ ਇੱਕ ਹੈ।

Punjabi Bollywood Tadka
ਦੱਸਣਯੋਗ ਹੈ ਕਿ ਗੁਲਸ਼ਨ ਦੇ ਨਾਂ ਤੋਂ ਵੈਸ਼ਣੋ ਦੇਵੀ ਵਿਚ ਭੰਡਾਰਾ ਵੀ ਲਗਾਇਆ ਜਾਂਦਾ ਹੈ। ਇੰਨਾ ਹੀ ਨਹੀਂ ਪੁੱਤਰ ਭੂਸ਼ਣ ਨੇ ਵੈਸ਼ਣੋ ਦੇਵੀ ਮੰਦਿਰ ਵਿਚ ਹੀ ਬਾਲੀਵੁੱਡ ਐਕਟਰੈਸ ਦਿਵਿਆ ਖੋਸਲਾ ਨਾਲ ਵਿਆਹ ਕੀਤਾ ਸੀ। ਗੁਲਸ਼ਨ ਕੁਮਾਰ ਦੀ ਇੱਕ ਧੀ ਤੁਲਸੀ ਕੁਮਾਰ ਪਲੇਬੈਕ ਸਿੰਗਰ ਅਤੇ ਦੂਜੀ ਧੀ ਖੁਸ਼ਾਲੀ ਕੁਮਾਰ ਮਾਡਲ ਅਤੇ ਡਿਜ਼ਾਈਨਰ ਹਨ।


Tags: Bollywood Celebrity T SeriesGulshan Kumarਟੀ ਸੀਰੀਜ਼ਗੁਲਸ਼ਨ ਕੁਮਾਰ