FacebookTwitterg+Mail

ਗੁਲਸ਼ਨ ਕੁਮਾਰ ਦੀ ਨੂੰਹ ਕਰ ਰਹੀ ਹੈ ਬਾਲੀਵੁੱਡ 'ਚ ਵਾਪਿਸੀ, ਅਸਲ ਜ਼ਿੰਦਗੀ 'ਚ ਕਾਫੀ ਹੈ ਗਲੈਮਰਸ

gulshan kumar
19 March, 2018 01:51:25 PM

ਮੁੰਬਈ (ਬਿਊਰੋ)— ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ ਖੋਲਸਾ ਦੁਬਾਰਾ ਐਕਟਿੰਗ ਦੀ ਫੀਲਡ ਵਿਚ ਵਾਪਿਸ ਆਉਣਾ ਚਾਹੁੰਦੀ ਹੈ। ਰਿਪੋਰਟ ਦੀਆਂ ਮੰਨੀਏ ਤਾਂ ਉਨ੍ਹਾਂ ਨੂੰ ਕੁਝ ਐਕਟਿੰਗ ਦੇ ਆਫਰ ਮਿਲੇ ਹਨ। ਉਹ ਇਨੀਂ ਦਿਨੀਂ ਸਕਰਿਪਟ ਪੜ੍ਹਣ 'ਚ ਰੁੱਝੀ ਹੋਈ ਹੈ। ਦੱਸ ਦਈਏ ਕਿ ਦਿਵਿਆ ਨੇ ਖੁੱਦ ਦੇ ਡਾਇਰੈਕਸ਼ਨ ਵਿਚ ਬਣੀ ਫਿਲਮ 'ਸਨਮ ਰੇ' ਵਿਚ ਆਈਟਮ ਡਾਂਸ ਕੀਤਾ ਸੀ।  ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਦਿਵਿਆ ਬੇਹੱਦ ਗਲੈਮਰਸ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਇੰਸਟਾਗਰਾਮ 'ਤੇ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦਿਵਿਆ ਨੇ ਐਕਟਿੰਗ ਕਰਿਅਰ ਦੀ ਸ਼ੁਰੂਆਤ 2004 ਵਿਚ ਆਈ ਫਿਲਮ 'ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਨਾਲ ਕੀਤੀ ਸੀ। ਇਸ ਫਿਲਮ ਵਿਚ ਦਿਵਿਆ ਅਕਸ਼ੈ ਦੇ ਅਪੋਜਿਟ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਸਨ। ਹਾਲਾਂਕਿ ਇਹ ਫਿਲਮ ਸਫਲ ਨਾ ਹੋਈ। ਫਿਲਮ ਦੀ ਸ਼ੂਟਿੰਗ ਦੌਰਾਨ ਹੀ ਭੂਸ਼ਣ ਕੁਮਾਰ ਅਤੇ ਦਿਵਿਆ ਦੀ ਪਹਿਲੀ ਮੁਲਾਕਾਤ ਹੋਈ। ਇਸ ਤੋਂ ਬਾਅਦ ਦੋਵਾਂ ਦੀ ਮੈਸੇਜ ਅਤੇ ਚੈਟ 'ਤੇ ਗੱਲਾਂ ਹੋਣ ਲੱਗੀਆਂ। ਇਸ ਦੌਰਾਨ ਭੂਸ਼ਣ ਕੁਮਾਰ ਨੂੰ ਦਿਵਿਆ ਨਾਲ ਪਿਆਰ ਹੋ ਗਿਆ।

Punjabi Bollywood Tadka
ਵੈਸ਼ਣੋ ਦੇਵੀ ਮੰਦਰ ਹੋਇਆ ਵਿਆਹ

Punjabi Bollywood Tadka
ਹੌਲੀ-ਹੌਲੀ ਸ਼ੁਰੂ ਹੋਈ ਗੱਲਬਾਤ ਤੋਂ ਬਾਅਦ ਭੂਸ਼ਣ ਕੁਮਾਰ ਨੇ ਦਿੱਲੀ ਵਿਚ ਹੋਏ ਭੈਣ ਦੇ ਵਿਆਹ ਵਿਚ ਦਿਵਿਆ ਦੇ ਮਾਤਾ-ਪਿਤਾ ਨੂੰ ਬੁਲਾਇਆ। ਇੱਥੇ ਦਿਵਿਆ ਦੇ ਮਾਤਾ-ਪਿਤਾ ਜਦੋਂ ਭੂਸ਼ਣ ਕੁਮਾਰ ਨਾਲ ਮਿਲੇ ਤਾਂ ਪਹਿਲੀ ਹੀ ਨਜ਼ਰ ਵਿਚ ਉਨ੍ਹਾਂ ਨੇ ਭੂਸ਼ਣ ਨੂੰ ਪਸੰਦ ਕਰ ਲਿਆ। 13 ਫਰਵਰੀ, 2005 ਨੂੰ ਵੈਸ਼ਣੋ ਦੇਵੀ ਮੰਦਰ (ਕੱਟਰਾ) ਵਿਚ ਵਿਆਹ ਕੀਤਾ। ਦੋਵਾਂ ਦਾ ਇਕ ਬੇਟਾ ਹੈ।
ਮਿਊਜ਼ਿਕ ਵੀਡੀਓ ਨਾਲ ਕੀਤੀ ਸ਼ੁਰੂਆਤ

Punjabi Bollywood Tadka
ਦਿਵਿਆ ਪਹਿਲੀ ਵਾਰ 2000 'ਚ ਸਿੰਗਰ ਫਾਲਗੁਨੀ ਪਾਠਕ ਦੇ ਮਿਊਜ਼ਿਕ ਵੀਡੀਓ 'ਆਈਓ ਰਾਮਾ ਹਾਥ ਸੇ ਯੇ ਦਿਲ ਖੋ ਗਿਆ' ਵਿਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ 2003 ਵਿਚ ਕੁਣਾਲ ਗਾਂਜਾਵਾਲਾ ਦੇ ਐੱਲਬਮ 'ਜ਼ਿੱਦ ਨਾ ਕਰੋ ਯੇ ਦਿਲ ਕਾ ਮਾਮਲਾ ਹੈ' ਵਿਚ ਨਜ਼ਰ ਆਈ। ਇਸ ਮਿਊਜ਼ਿਕ ਵੀਡੀਓ 'ਚ ਸਲਮਾਨ ਖਾਨ ਵੀ ਸਨ। ਦਿਵਿਆ 2015 ਵਿਚ ਆਈ ਰਣਬੀਰ ਕਪੂਰ ਦੀ ਫਿਲਮ 'ਰਾਏ' ਦੀ ਪ੍ਰੋਡਿਊਸਰ ਸੀ।

Punjabi Bollywood Tadka


Tags: Gulshan KumarBhushan KumarDivya Khosla KumarAiyo Rama Haath SeSanam Re

Edited By

Manju

Manju is News Editor at Jagbani.