FacebookTwitterg+Mail

ਪਿਤਾ ਨਾਲ ਦਿੱਲੀ 'ਚ ਜੂਸ ਵੇਚਦੇ ਸਨ ਗੁਲਸ਼ਨ ਕੁਮਾਰ, ਅਚਾਨਕ ਇੰਝ ਬਣੇ ਸਨ ਕਰੋੜਾਂ ਦੇ ਮਾਲਕ

gulshan kumar birthday
05 May, 2018 01:27:15 PM

ਮੁੰਬਈ (ਬਿਊਰੋ)— ਸੰਗੀਤ ਦੀ ਦੁਨੀਆ 'ਚ ਟੀ-ਸੀਰੀਜ਼ ਨਾਂ ਨਾਲ ਤਹਿਲਕਾ ਮਚਾਉਣ ਵਾਲੇ ਗੁਲਸ਼ਨ ਕੁਮਾਰ ਦੀ ਅੱਜ ਬਰਥ ਐਨੀਵਰਸਿਰੀ ਹੈ। ਗੁਲਸ਼ਨ ਕੁਮਾਰ ਦਾ ਨਾਂ ਫਿਲਮੀ ਦੁਨੀਆ ਦੀਆਂ ਉਨ੍ਹਾਂ ਹਸਤੀਆਂ 'ਚ ਸ਼ਾਮਿਲ ਹੈ, ਜਿਨ੍ਹਾਂ ਨੇ ਕਾਫੀ ਘੱਟ ਸਮੇਂ ਤੋਂ ਹੀ ਸ਼ੋਹਰਤ ਦੀਆਂ ਉਨ੍ਹਾਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਸੀ, ਜਿੱਥੇ ਪਹੁੰਚ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

Punjabi Bollywood Tadka

ਦਿੱਲੀ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦੇਖਦੇ ਹੀ ਦੇਖਦੇ ਸੰਗੀਤ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਅਤੇ ਕਰੋੜਾਂ ਦੇ ਮਾਲਕ ਬਣੇ ਸਨ। ਗੁਲਸ਼ਨ ਕੁਮਾਰ ਦਾ ਪੂਰਾ ਨਾਂ ਗੁਲਸ਼ਨ ਕੁਮਾਰ ਦੁਆ ਹੈ। ਗੁਲਸ਼ਨ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਗੁਲਸ਼ਨ ਕੁਮਾਰ ਦੇ ਪਿਤਾ ਚੰਦਰ ਭਾਨ ਦੁਆ ਦਿੱਲੀ ਦੇ ਦਰਿਆਗੰਜ 'ਚ ਜੂਸ ਦੀ ਦੁਕਾਨ ਚਲਾਉਂਦੇ ਸਨ, ਜਿਸ 'ਚ ਗੁਲਸ਼ਨ ਉਨ੍ਹਾਂ ਦਾ ਸਾਥ ਦਿੰਦੇ ਸਨ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਛੱਡ ਦਿੱਲੀ 'ਚ ਹੀ ਕੈਸੇਟਸ ਦੀ ਦੁਕਾਨ ਖੋਲ੍ਹ ਲਈ, ਜਿੱਥੇ ਉਹ ਸਸਤੇ ਭਾਅ ਦੀਆਂ ਕੈਸਟਾਂ ਵੇਚਦੇ ਹੁੰਦੇ ਸਨ। ਜਿਵੇਂ ਹੀ ਕੰਮ ਹੌਲੀ-ਹੌਲੀ ਅੱਗੇ ਵਧਣ ਲੱਗਾ ਗੁਲਸ਼ਨ ਕੁਮਾਰ ਨੇ ਨੋਇਡਾ 'ਚ 'ਟੀ-ਸੀਰੀਜ਼ ਕੰਪਨੀ ਖੋਲ੍ਹੀ ਅਤੇ ਬਾਅਦ 'ਚ ਮੁੰਬਈ ਸ਼ਿਫਟ ਹੋ ਗਏ। ਗੁਲਸ਼ਨ ਕੁਮਾਰ ਦੀ ਕੰਪਨੀ ਨੇ ਕਰੀਬ 10 ਸਾਲਾਂ 'ਚ ਫਿਲਮ ਇੰਸਡਸਟਰੀ 'ਚ ਆਪਣੀ ਧਾਕ ਜਮਾ ਲਈ।

Punjabi Bollywood Tadka

ਇਸ ਦੇ ਨਾਲ ਹੀ ਗੁਲਸ਼ਨ ਕੁਮਾਰ ਨੇ ਕਈ ਸਾਰੇ ਗਾਇਕਾਂ ਨੂੰ ਲਾਂਚ ਵੀ ਕੀਤਾ, ਜਿਸ 'ਚ ਸੋਨੂੰ ਨਿਗਮ, ਅਨੁਰਾਧਾ ਪੌਡਵਾਲ, ਕੁਮਾਰ ਸਾਨੂ ਵਰਗੇ ਨਾਂ ਸ਼ਾਮਿਲ ਹਨ। ਇੱਥੋਂ ਤੱਕ ਕਿ ਗੁਲਸ਼ਨ ਕੁਮਾਰ ਨੇ ਆਪਣੇ ਭਰਾ ਕ੍ਰਿਸ਼ਣਨ ਦੁਆ ਨੂੰ ਬਾਲੀਵੁੱਡ 'ਚ ਐਂਟਰੀ ਦਿਵਾਈ ਹਾਲਾਂਕਿ ਉਹ ਜਗ੍ਹਾ ਬਣਾਉਣ 'ਚ ਫੇਲ ਹੋ ਗਏ।

Punjabi Bollywood Tadka

ਗੁਲਸ਼ਨ ਕੁਮਾਰ ਖੁਦ ਵੀ ਗਾਇਕ ਸਨ ਅਤੇ ਵਧੇਰੇ ਭਗਤੀ ਗੀਤ ਉਨ੍ਹਾਂ ਨੇ ਹੀ ਗਾਏ ਹਨ, ਜਿਸ 'ਚ 'ਮੈਂ ਬਾਲਕ ਤੂੰ ਮਾਤਾ ਸ਼ੇਰਾ ਵਾਲੀਏ' ਗੀਤ ਸਭ ਤੋਂ ਜ਼ਿਆਦਾ ਹਿੱਟ ਹੋਇਆ ਸੀ। ਗੁਲਸ਼ਨ ਕੁਮਾਰ ਨੇ ਟੀ-ਸੀਰੀਜ਼ ਰਾਹੀਂ ਸੰਗੀਤ ਨੂੰ ਲੋਕਾਂ ਦੇ ਘਰ-ਘਰ ਪਹੁੰਚਣ ਦਾ ਕੰਮ ਕੀਤਾ। ਗੁਲਸ਼ਨ ਕੁਮਾਰ ਦਾ ਕਤਲ 12 ਅਗਸਤ 1997 ਨੂੰ ਮੁੰਬਈ ਦੇ ਇਕ ਮੰਦਰ ਦੇ ਬਾਹਰ ਗੋਲੀ ਮਾਰ ਕੇ ਕਰ ਦਿੱਤਾ ਗਿਆ ਸੀ।

Punjabi Bollywood Tadka

ਗੁਲਸ਼ਨ ਕੁਮਾਰ ਦੇ ਕਤਲ ਦੇ ਪਿੱਛੇ ਅੰਡਰਵਰਲਡ ਦਾ ਹੱਥ ਸੀ। ਕਿਹਾ ਜਾਂਦਾ ਹੈ ਕਿ ਗੁਲਸ਼ਨ ਕੁਮਾਰ ਨੇ ਜ਼ਬਰਨ ਵਸੂਲੀ ਦੀ ਮੰਗ ਦੇ ਅੱਗੇ ਝੁੱਕਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਗੁਲਸ਼ਨ ਕੁਮਾਰ ਦੇ ਕਤਲ ਤੋਂ ਬਾਅਦ ਟੀ-ਸੀਰੀਜ਼ ਦੇ ਬਿਜ਼ਨੈੱਸ ਨੂੰ ਉਨ੍ਹਾਂ ਦੇ ਬੇਟੇ ਭੂਸ਼ਨ ਕੁਮਾਰ ਅਤੇ ਬੇਟੀ ਤੁਲਸੀ ਕੁਮਾਰ ਨੇ ਸੰਭਾਲਿਆ।

Punjabi Bollywood Tadka

ਤੁਲਸੀ ਕੁਮਾਰ ਬਿਹਤਰੀਨ ਗਾਇਕ ਹੈ। 'ਮੁਝੇ ਤੇਰੀ' ਅਤੇ 'ਤੁੰਮ ਜੋ ਆਏ' ਗੀਤ ਉਨ੍ਹਾਂ ਦੇ ਹਿੱਟ ਨੰਬਰਜ਼ 'ਚ ਸ਼ਾਮਿਲ ਹਨ। ਗੁਲਸ਼ਨ ਕੁਮਾਰ ਦੇ ਜੀਵਨ 'ਤੇ ਆਧਾਰਿਤ 'ਮੁਗਲ' ਫਿਲਮ ਬਣਨ ਜਾ ਰਹੀ ਹੈ। ਪਹਿਲਾਂ ਇਸ ਰੋਲ ਲਈ ਅਕਸ਼ੈ ਕੁਮਾਰ ਨੂੰ ਕਾਸਟ ਕੀਤਾ ਜਾ ਰਿਹਾ ਸੀ ਪਰ ਹੁਣ ਤੱਕ ਕੋਈ ਵੀ ਨਾਂ ਤੈਅ ਨਹੀਂ ਹੋਇਆ ਹੈ।

Punjabi Bollywood Tadka Punjabi Bollywood Tadka


Tags: Gulshan KumarBirthdayMusic industryT SeriesSonu NigamAnuradha Paudwal

Edited By

Chanda Verma

Chanda Verma is News Editor at Jagbani.