FacebookTwitterg+Mail

B'day Spl : ਕਿੰਝ ਜੂਸ ਵੇਚਣ ਵਾਲੇ ਗੁਲਸ਼ਨ ਕੁਮਾਰ ਬਣੇ ਸੁਰਾਂ ਦੇ ਰਾਜਾ

gulshan kumar birthday special
05 May, 2019 02:30:40 PM

ਜਲੰਧਰ (ਬਿਊਰੋ)- ਸਵ.ਗੁਲਸ਼ਨ ਕੁਮਾਰ ਨੂੰ ਕੋਣ ਨਹੀਂ ਜਾਣਦਾ, ਜਿਨ੍ਹਾਂ ਦੀਆਂ ਧਾਰਮਿਕ ਭੇਟਾ ਪੂਰੇ ਸੰਸਾਰ 'ਚ ਮਸ਼ਹੂਰ ਹਨ। ਉਨ੍ਹਾਂ ਦਾ ਜਨਮ ਅੱਜ ਦੇ ਦਿਨ ਯਾਨੀਕਿ 5 ਮਈ 1951  ਨੂੰ ਹੋਇਆ ਸੀ।ਉਨ੍ਹਾਂ ਦਾ ਪੂਰਾ ਨਾਮ ਗੁਲਸ਼ਨ ਕੁਮਾਰ ਦੂਆ ਸੀ।ਜਦੋਂ ਉਨ੍ਹਾਂ ਨੇ ਸੰਗੀਤ ਦੇ ਖੇਤਰ 'ਚ ਬੁਲੰਦੀਆਂ ਹਾਸਿਲ ਕੀਤੀਆਂ ਸਨ ਤਾਂ ਉਸ ਦੌਰਾਨ 12 ਅਗਸਤ 1997 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।ਅੱਜ ਸਵ. ਗੁਲਸ਼ਨ ਕੁਮਾਰ ਦੇ ਜਨਮਦਿਨ 'ਤੇ ਉਨ੍ਹਾਂ ਦੇ ਜੀਵਨ ਬਾਰੇ ਪੜੋ ਇਹ ਖਾਸ ਗੱਲਾਂ-
Punjabi Bollywood Tadka
ਆਪਣੇ ਸ਼ੁਰੂਆਤੀ ਦੌਰ 'ਚ ਗੁਲਸ਼ਨ ਕੁਮਾਰ ਆਪਣੇ ਪਿਤਾ ਨਾਲ ਦਿੱਲੀ ਦੇ ਦਰਿਆਗੰਜ ਮਾਰਕੀਟ 'ਚ ਜੂਸ ਵੇਚਣ ਦਾ ਕੰਮ ਕਰਦੇ ਸਨ।ਫਿਰ ਉਨ੍ਹਾਂ ਨੇ ਇਹ ਕੰਮ ਛੱਡ ਕੇ ਦਿੱਲੀ 'ਚ ਹੀ ਕੈਸੇਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ।ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਖੁਦ ਦਾ 'ਸੁਪਰ ਕੈਸੇਟਸ ਇੰਡਸਟਰੀ' ਆਪਰੇਸ਼ਨ ਖੋਲਿਆ, ਉਨ੍ਹਾਂ ਨੇ ਨੋਇਡਾ 'ਚ ਖੁਦ ਦੀ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਖੋਲ੍ਹੀ ਤੇ ਬਾਅਦ ਉਹ ਮੁੰਬਈ ਸ਼ਿਫਟ ਹੋ ਗਏ।

Punjabi Bollywood Tadkaਗੁਲਸ਼ਨ ਕੁਮਾਰ ਨੇ 'ਟੀ-ਸੀਰੀਜ਼' ਰਾਹੀਂ ਸੰਗੀਤ ਨੂੰ ਘਰ- ਘਰ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸਾਰਾ ਕੰਮ ਉਨ੍ਹਾਂ ਦੇ ਬੇਟੇ ਭੂਸ਼ਣ ਕੁਮਾਰ ਤੇ ਬੇਟੀ ਤੁਲਸੀ ਕੁਮਾਰ ਨੇ ਸੰਭਾਲਿਆ।ਟੀ-ਸੀਰੀਜ਼ ਅੱਜ ਵੀ ਵੱਡੀਆਂ ਹਿੱਟ ਮਿਊਜ਼ਿਕ ਕੰਪਨੀਆਂ ਚੋਂ ਇਕ ਹੈ।ਜ਼ਮੀਨ ਨਾਲ ਜੁੜੇ ਗੁਲਸ਼ਨ ਕੁਮਾਰ ਨੇ ਆਪਣੀ ਦਰਿਆਦਿਲੀ ਵੀ ਖੂਬ ਦਿਖਾਈ।ਉਨ੍ਹਾਂ ਨੇ ਆਪਣੇ ਪੈਸਿਆਂ ਦਾ ਕੁੱਝ ਹਿੱਸਾ ਸਮਾਜ ਸੇਵਾ ਵਿਚ ਲਗਾਇਆ।

Punjabi Bollywood Tadka

ਉਨ੍ਹਾਂ ਨੇ ਵੈਸ਼ਨੋ ਦੇਵੀ 'ਚ ਇਕ ਭੰਡਾਰੇ ਦੀ ਸਥਾਪਨਾ ਕੀਤੀ, ਜੋ ਅੱਜ ਵੀ ਤੀਰਥ ਯਾਤਰੀਆਂ ਲਈ ਭੋਜਨ ਉਪਲਬੱਧ ਕਰਵਾਉਂਦਾ ਹੈ।ਗੁਲਸ਼ਨ ਕੁਮਾਰ 1992-93 'ਚ ਸਭ ਤੋਂ ਵੱਧ ਟੈਕਸ ਦੇਣ ਵਾਲੀਆਂ ਚੋਂ ਇਕ ਸੀ।ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਅੰਡਰਵਰਲਡ ਵੱਲੋਂ ਮੰਗੇ ਗਏ ਪੈਸੇ ਨਹੀਂ ਦਿਤੇ ਇਸ ਲਈ ਉਨ੍ਹਾਂ ਦਾ ਕਤਲ ਕਰ ਦਿੱਤੇ। 12 ਅਗਸਤ 1997 ਨੂੰ ਮੁਬਈ ਦੇ ਇਕ ਮੰਦਰ ਦੇ ਬਾਹਰ ਗੋਲਿਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

Punjabi Bollywood Tadka

Punjabi Bollywood Tadka


Tags: Gulshan KumarBirthday SpecialBahaar Aane TakDil Hai Ke Manta NahinAyee Milan Ki RaatMeera Ka MohanJeena MarnaTere Sang and Bewafa SanamT Series

Edited By

Lakhan

Lakhan is News Editor at Jagbani.