FacebookTwitterg+Mail

ਗੁਲਸ਼ਨ ਕੁਮਾਰ ਦੀ ਹੌਟ ਬੇਟੀ ਛੇਤੀ ਕਰੇਗੀ ਬਾਲੀਵੁੱਡ 'ਚ ਐਂਟਰੀ (ਦੇਖੋ ਤਸਵੀਰਾਂ)

    1/11
21 October, 2015 10:50:43 PM
ਮੁੰਬਈ- ਮਿਊਜ਼ਿਕ ਕਿੰਗ ਗੁਲਸ਼ਨ ਕੁਮਾਰ ਦੀ ਫੈਸ਼ਨ ਡਿਜ਼ਾਈਨਰ ਬੇਟੀ ਖੁਸ਼ਾਲੀ ਹਾਲ ਹੀ 'ਚ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਈ ਹੈ। ਖਬਰਾਂ ਹਨ ਕਿ ਉਹ ਛੇਤੀ ਹੀ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਹੈ। ਅਸਲ 'ਚ ਉਹ ਇੰਨੀ ਖੂਬਸੂਰਤ ਹੈ ਕਿ ਲੋਕ ਉਸ ਨੂੰ ਮਾਡਲ ਸਮਝ ਬੈਠਦੇ ਹਨ। ਇਸੇ ਵਜ੍ਹਾ ਕਾਰਨ ਉਹ ਫਿਲਮਾਂ 'ਚ ਆਉਣ ਦਾ ਪਲਾਨ ਬਣਾ ਰਹੀ ਹੈ। ਹਾਲ ਹੀ 'ਚ ਆਈ ਵੀਡੀਓ 'ਚ ਖੁਸ਼ਾਲੀ ਦੀ ਭੈਣ ਤੁਲਸੀ ਨੇ ਆਵਾਜ਼ ਦਿੱਤੀ ਹੈ। ਖੁਸ਼ਾਲੀ ਨੂੰ ਸਕ੍ਰੀਨ 'ਤੇ ਲਿਆਉਣ ਦਾ ਸਿਹਰਾ ਉਸ ਦੇ ਭਰਾ ਭੂਸ਼ਣ ਕੁਮਾਰ ਨੂੰ ਜਾਂਦਾ ਹੈ।
ਖੁਸ਼ਾਲੀ ਦੇ ਇੰਡਸਟਰੀ 'ਚ ਆਉਣ ਦੀ ਤਿਆਰੀ ਕਰਨ ਨਾਲ ਹੁਣ ਬਾਲੀਵੁੱਡ ਕੋਲ ਇਕ ਹੋਰ ਸਟਾਰ ਕਿਡ ਦੀ ਆਪਸ਼ਨ ਹੈ। ਖੁਸ਼ਾਲੀ ਦੱਸਦੀ ਹੈ ਕਿ ਸ਼ੁਰੂ ਤੋਂ ਉਸ ਦਾ ਮਨ ਐਕਟਿੰਗ ਕਰਨ 'ਚ ਸੀ। ਦੱਸਣਯੋਗ ਹੈ ਕਿ ਗੁਲਸ਼ਨ ਕੁਮਾਰ ਦੀਆਂ ਕੁਝ ਫਿਲਮਾਂ 'ਚ ਉਸ ਨੇ ਬਾਲ ਕਲਾਕਾਰ ਦੇ ਰੂਪ 'ਚ ਕੰਮ ਵੀ ਕੀਤਾ ਹੈ। ਉਸ ਨੇ ਹਿੰਦੀ ਸਿਨੇਮਾ 'ਚ ਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖੁਸ਼ਾਲੀ ਇਨ੍ਹੀਂ ਦਿਨੀਂ ਸਕ੍ਰਿਪਟਸ 'ਤੇ ਰੱਜ ਕੇ ਸਮਾਂ ਦੇ ਰਹੀ ਹੈ। ਜਿਵੇਂ ਹੀ ਕੋਈ ਸਕ੍ਰਿਪਟ ਪਸੰਦ ਆਉਂਦੀ ਹੈ ਤਾਂ ਉਹ ਵੱਡੇ ਪਰਦੇ 'ਤੇ ਵੀ ਨਜ਼ਰ ਆ ਜਾਵੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਗੁਲਸ਼ਨ ਕੁਮਾਰ ਖੁਸ਼ਾਲੀ ਕੁਮਾਰ Gulshan Kumar Khushali Kumar