FacebookTwitterg+Mail

ਵਿਆਹ ਦੇ ਇਕ ਸਾਲ ਬਾਅਦ ਹੀ ਪਤਨੀ ਨਾਲੋਂ ਵੱਖ ਹੋ ਗਏ ਸਨ ਗੁਲਜ਼ਾਰ

gulzar
18 August, 2018 01:14:14 PM

ਮੁੰਬਈ (ਬਿਊਰੋ)— ਗੁਲਜ਼ਾਰ ਦਾ ਨਾਮ ਆਉਂਦੇ ਹੀ ਉਨ੍ਹਾਂ ਦੇ ਲਿਖੇ ਗੀਤ, ਕਵਿਤਾਵਾਂ ਅਤੇ ਨਜ਼ਮਾਂ ਯਾਦ ਆਉਣ ਲੱਗਦੀਆਂ ਹਨ। ਉਨ੍ਹਾਂ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ। 18 ਅਗਸਤ 1934 ਨੂੰ ਜਨਮੇ ਗੁਲਜ਼ਾਰ ਆਪਣਾ 84 ਵਾਂ ਜਨਮਦਿਨ ਮਨਾ ਰਹੇ ਹਨ। ਗੁਲਜ਼ਾਰ ਦਾ ਅਸਲੀ ਨਾਮ ਸੰਪੂਰਣ ਸਿੰਘ ਕਾਲਰਾ ਹੈ। ਇਕ ਦੌਰ ਸੀ ਜਦੋਂ ਰਾਖੀ ਅਤੇ ਗੁਲਜ਼ਾਰ ਦੇ ਪਿਆਰ ਭਰੇ ਕਿੱਸਿਆਂ ਦੀ ਬਾਲੀਵੁੱਡ ਗਲਿਆਰਿਆਂ ਵਿਚ ਚਰਚਾ ਰਹਿੰਦੀ ਸੀ। ਹੌਲੀ-ਹੌਲੀ ਦੋਹਾਂ ਨੂੰ ਇਕ-ਦੂੱਜੇ ਦੀ ਕੰਪਨੀ ਪਸੰਦ ਆਉਣ ਲੱਗੀ। ਗੁਲਜ਼ਾਰ ਰਾਖੀ ਦੇ ਬੰਗਾਲੀ ਸੱਭਿਆਚਾਰ ਤੋਂ  ਕਾਫੀ ਪ੍ਰਭਾਵਿਤ ਸਨ, ਉਥੇ ਹੀ ਰਾਖੀ ਗੁਲਜ਼ਾਰ ਦੀ ਮਲਟੀਟੈਲੇਂਟੈਡ ਪਰਸਨੈਲਿਟੀ ਦੇ ਦੀਵਾਨੇ ਸਨ।
Bollywood, Reclusive, Rakhee, Rakhee Gulzar, Gulzar, Suchitra Sen,Panvel, Holi, Holi 2017, Bandra, hiding, Web Exclusive
15 ਮਈ 1973 ਨੂੰ ਇਹ ਕਪੱਲ ਵਿਆਹ ਦੇ ਬੰਧਨ 'ਚ ਬੱਝਿਆ। ਜਿਸ ਵਿਚ ਦਿਲੀਪ ਕੁਮਾਰ, ਰਾਜੇਸ਼ ਖੰਨਾ ਅਤੇ ਅਮਿਤਾਭ ਵਰਗੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਕੁਝ ਸਮੇਂ ਬਾਅਦ ਰਾਖੀ-ਗੁਲਜ਼ਾਰ ਦੇ ਘਰ ਧੀ ਮੇਘਨਾ ਦਾ ਜਨਮ ਹੋਇਆ ਪਰ ਮੇਘਨਾ ਦੇ ਜਨਮ ਦੇ ਇਕ ਸਾਲ ਬਾਅਦ ਗੁਲਜ਼ਾਰ-ਰਾਖੀ ਨੇ ਵੱਖ ਹੋਣ ਦਾ ਫੈਸਲਾ ਲਿਆ, ਹਾਲਾਂਕਿ ਦੋਹਾਂ ਨੇ ਧੀ ਮੇਘਨਾ ਦੀ ਖਾਤਿਰ ਅੱਜ ਤੱਕ ਤਲਾਕ ਨਹੀਂ ਲਿਆ ਹੈ।
Image result for mira kumari actress
ਕਈ ਮੀ‍ਡੀਆ ਰਿਪੋਰਟਸ 'ਚ ਕਿਹਾ ਗਿਆ ਕਿ ਗੁਲਜ਼ਾਰ ਅਤੇ ਰਾਖੀ ਦੇ ਵੱਖ ਹੋਣ ਦੀ ਵਜ੍ਹਾ ਮੀਨਾ ਕੁਮਾਰੀ ਸਨ ਪਰ ਇਸ ਗੱਲ 'ਤੇ ਹਮੇਸ਼ਾ ਸ਼ੱਕ ਹੀ ਰਿਹਾ ਦਰਅਸਲ, ਮੀਨਾ ਕੁਮਾਰੀ ਗੁਲਜ਼ਾਰ ਦੀ ਕਰੀਬੀ ਦੋਸਤ ਸੀ। ਮੀਨਾ ਮਰਨ ਤੋਂ ਪਹਿਲਾਂ ਆਪਣੀਆਂ ਕਵਿਤਾਵਾਂ ਦੀ ਡਾਇਰੀ ਗੁਲਜ਼ਾਰ ਨੂੰ ਦੇ ਗਈ ਸੀ। ਇਸ ਤੋਂ ਬਾਅਦ ਗੁਲਜ਼ਾਰ ਨੇ ਕੁਝ ਕਵਿਤਾਵਾਂ ਦਾ ਪ੍ਰਕਾਸ਼ਨ ਕਰਾਇਆ।
गुलजार
ਖਬਰਾਂ ਆਈਆਂ ਸਨ ਕਿ ਗੁਲਜ਼ਾਰ ਰਾਖੀ ਦੇ ਫਿਲਮਾਂ 'ਚ ਕੰਮ ਕਰਨ ਦੇ ਖਿਲਾਫ ਸਨ। ਉਨ੍ਹਾਂ ਨੇ ਰਾਖੀ ਨੂੰ ਫਿਲਮਾਂ ਤੋਂ ਦੂਰੀ ਬਣਾਉਣ ਨੂੰ ਕਿਹਾ, ਜਿਸ ਨੂੰ ਰਾਖੀ ਨੇ ਖੁਸ਼ੀ-ਖੁਸ਼ੀ ਮਨ ਲਿਆ ਸੀ। ਰਾਖੀ ਨੇ ਗੁਲਜ਼ਾਰ ਦੀ ਗੱਲ ਦਾ ਤਾਂ ਮਨ ਲਈ ਸੀ ਪਰ ਉਹ ਚਾਹੁੰਦੀ ਸੀ ਕਿ ਗੁਲਜਾਰ ਉਨ੍ਹਾਂ ਨੂੰ ਆਪਣੀ ਨਿਰਦੇਸ਼ਤ ਫਿਲਮ 'ਚ ਰੋਲ ਦੇਵੇ ਪਰ ਗੁਲਜ਼ਾਰ ਨੇ ਰਾਖੀ ਨੂੰ ਇਕ ਵੀ ਫਿਲਮ ਲਈ ਸਾਇਨ ਨਾ ਕੀਤਾ। ਉਥੇ ਹੀ ਰਾਖੀ ਨੂੰ ਰੋਜ਼ਾਨਾ ਤਮਾਮ ਦੂੱਜੇ ਫਿਲਮਮੇਕਰਸ ਦੇ ਆਫਰ ਆਉਂਦੇ ਸਨ।
बेटी मेघना के साथ गुलजार
ਜਦੋਂ ਵੀ ਰਾਖੀ ਗੁਲਜ਼ਾਰ ਨਾਲ ਫਿਲਮਾਂ ਦੇ ਆਫਰ ਬਾਰੇ ਗੱਲ ਕਰਦੀ ਤਾਂ ਗੁਲਜ਼ਾਰ ਉਨ੍ਹਾਂ ਨੂੰ ਡਾਂਟ ਦਿੰਦੇ ਸਨ। ਇਨ੍ਹਾਂ ਕਾਰਨਾਂ ਕਾਰਨ ਦੋਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਲੜਾਈਆਂ ਸ਼ੁਰੂ ਹੋ ਗਈਆਂ ਸਨ। ਦੋਹਾਂ ਵਿਚਕਾਰ ਇਕ ਰਾਤ ਕੁਝ ਅਜਿਹਾ ਹੋਇਆ ਜਿਸ ਨੇ ਦੋਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਕੇ ਰੱਖ ਦਿੱਤੀ।


Tags: GulzarHappy BirthdayRakhee GulzarMeghna GulzarSingaar Ko Rehne DoAandhi

Edited By

Manju

Manju is News Editor at Jagbani.