ਕੋਲਕਾਤਾ(ਬਿਊਰੋ)– ਨੇਤਾਜੀ ਜੀ ਦੇ ਲਾਪਤਾ ਹੋਣ ਬਾਰੇ ਲਾਈਆਂ ਜਾ ਰਹੀਆਂ ਅਟਕਲਾਂ ’ਤੇ ਆਧਾਰਿਤ ਨਿਰਮਾਤਾ ਸ਼੍ਰੀਜੀਤ ਮੁਖਰਜੀ ਦੀ ਅਗਲੀ ਫਿਲਮ ‘ਗੁੰਮਨਾਮੀ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਵੱਲੋਂ ਲਿਖੇ ਗਏ ਇਕ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ‘ਮਹਾਨ ਨੇਤਾਜੀ’ ਦੇ ਅਕਸ ਨੂੰ ਖਰਾਬ ਕਰਨ ਲਈ ਇਕ ਅਪਮਾਨਜਨਕ ਅਭਿਆਨ, ਜਿਸ ਨੂੰ ‘ਗੁੰਮਨਾਮੀ ਬਾਬਾ’ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਦੇ ਰੂਪ ਵਿਚ ਚਲਾਇਆ ਜਾ ਰਿਹਾ ਹੈ।
ਇਸ ਦੇ ਜਵਾਬ ਵਿਚ ਫਿਲਮ ਦੇ ਨਿਰਮਾਤਾ ਨੇ ਕਿਹਾ ਕਿ ਨੇਤਾਜੀ ਦੇ ਗਾਇਬ ਹੋਣ ਨੂੰ ਲੈ ਕੇ ਲਾਈਆਂ ਜਾਣ ਵਾਲੀਆਂ ਸਾਰੀਆਂ 3 ਅਟਕਲਾਂ ਨੂੰ ਸੰਤੁਲਿਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਸੀ. ਬੀ. ਐੱਫ. ਸੀ. ਨੇ ਫਿਲਮ ਨੂੰ ਮਨਜ਼ੂਰੀ ਦਿੱਤੀ ਹੈ। ਫਿਲਮ ਵਿਚ 1970 ਦੇ ਦਹਾਕੇ ਵਿਚ ਫੈਜ਼ਾਬਾਦ ਵਿਚ ਦਿਖੇ ਇਕ ਸਾਧੂ ‘ਗੁੰਮਨਾਮੀ ਬਾਬਾ’ ਨੂੰ ਨੇਤਾਜੀ ਦੇ ਤੌਰ ’ਤੇ ਫਿਲਮਾਇਆ ਨਹੀਂ ਗਿਆ ਹੈ।